For the best experience, open
https://m.punjabitribuneonline.com
on your mobile browser.
Advertisement

ਅਸਲਾ ਜਮ੍ਹਾਂ ਕਰਵਾਉਣ ਦੀ ਹਦਾਇਤ

08:31 AM Mar 29, 2024 IST
ਅਸਲਾ ਜਮ੍ਹਾਂ ਕਰਵਾਉਣ ਦੀ ਹਦਾਇਤ
ਪੁਲੀਸ ਚੌਕੀ ਈਸੜੂ ਦੇ ਅਧਿਕਾਰੀ ਅਸਲਾ ਜਮ੍ਹਾਂ ਕਰਦੇ ਹੋਏ।
Advertisement

ਦਵਿੰਦਰ ਜੱਗੀ
ਪਾਇਲ, 28 ਮਾਰਚ
ਪੁਲੀਸ ਚੌਕੀ ਈਸੜੂ ਦੇ ਇੰਚਾਰਜ ਵਰਿੰਦਰ ਕੁਮਾਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐੱਸਐਸਪੀ ਖੰਨਾ ਅਮਨੀਤ ਕੌਡਲ ਦੀ ਹਦਾਇਤ ’ਤੇ ਖੇਤਰ ਦੇ ਅਸਲਾਧਾਰਕਾਂ ਦੇ ਅਸਲੇ ਜਮ੍ਹਾਂ ਕਰਵਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵਿਅਕਤੀਆਂ ਨੇ ਆਪਣੇ ਅਸਲੇ ਜਮ੍ਹਾਂ ਨਹੀਂ ਕਰਵਾਏ, ਉਹ ਸਬੰਧਤ ਥਾਣੇ ਜਾਂ ਗੰਨ ਹਾਊਸ ਵਿੱਚ ਜਮ੍ਹਾਂ ਕਰਵਾਉਣ। ਜੇਕਰ ਕਿਸੇ ਵੀ ਵਿਅਕਤੀ ਨੇ ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਨਾ ਕਰਦਿਆਂ ਆਪਣਾ ਅਸਲਾ ਜਮ੍ਹਾਂ ਨਾ ਕਰਵਾਇਆ ਤਾਂ ਉਸ ਉਪਰ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਮੁੱਖ ਮੁਨਸ਼ੀ ਬਿਕਰਮਜੀਤ ਸਿੰਘ ਭੰਗੂ ਨੇ ਦੱਸਿਆ ਕਿ ਹੁਣ ਤੱਕ 50 ਫੀਸਦੀ ਅਸਲਾ ਜਮ੍ਹਾਂ ਹੋ ਚੁੱਕਾ ਹੈ।

Advertisement

Advertisement
Author Image

joginder kumar

View all posts

Advertisement
Advertisement
×