For the best experience, open
https://m.punjabitribuneonline.com
on your mobile browser.
Advertisement

ਵੀਸੀ ਵੱਲੋਂ ‘ਨੋ ਵਰਕ ਨੋ ਪੇਅ’ ਲਾਗੂ ਕਰਨ ਦੀ ਹਦਾਇਤ

07:48 AM Oct 15, 2024 IST
ਵੀਸੀ ਵੱਲੋਂ ‘ਨੋ ਵਰਕ ਨੋ ਪੇਅ’ ਲਾਗੂ ਕਰਨ ਦੀ ਹਦਾਇਤ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 14 ਅਕਤੂਬਰ
ਪੰਜਾਬੀ ਯੂਨੀਵਰਸਿਟੀ ਦੇ ਰੈਗੂਲਰ ਵਾਈਸ ਚਾਂਸਲਰ ਦੀ ਅਣਹੋਂਦ ਦੇ ਚੱਲਦਿਆਂ ਵਾਈਸ ਚਾਂਸਲਰ ਦਾ ਕੰਮਕਾਜ ਦੇਖ ਰਹੇ ਆਈਏਐਸ ਅਧਿਕਾਰੀ ਕਮਲ ਕਿਸ਼ੋਰ ਯਾਦਵ ਨੇ ਯੂਨੀਵਰਸਿਟੀ ਦੇ ਮੁਲਾਜ਼ਮਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਆਦਿ ਵੱਲੋਂ ਕੀਤੇ ਜਾਂਦੇ ਧਰਨੇ ਮੁਜ਼ਾਹਰਿਆਂ ਦਾ ਗੰਭੀਰ ਨੋਟਿਸ ਲਿਆ ਹੈ। ਇਸ ਮੱਦ ਨੂੰ ਲੈ ਕੇ ਯੂਨੀਵਰਸਿਟੀ ਦੇ ਕੰਟਰੋਲਿੰਗ ਅਫਸਰਾਂ ਨੂੰ ਪੱਤਰ ਜਾਰੀ ਕਰਕੇ ਅਖਿਆ ਹੈ ਛੋਟੇ ਛੋਟੇ ਮਸਲਿਆਂ ਨੂੰ ਲੈ ਕੇ ਵੀ ਧਰਨੇ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਇਸ ਕਰਕੇ ਅਜਿਹੀ ਸੂਰਤ ’ਚ ‘ਨੋ ਵਰਕ ਨੋ ਪੇਅ’ ਦਾ ਰੂਲ ਲਾਗੂ ਕੀਤਾ ਜਾਵੇ। ਉਨ੍ਹਾ ਨੇ ਨਾਲ ਹੀ ਇਹ ਵੀ ਆਖਿਆ ਹੈ ਕਿ ਅਜਿਹਾ ਕਰਨ ਵਾਲ਼ਿਆਂ ਦੇ ਖਿਲਾਫ਼ ਕੇਸ ਦਰਜ ਕਰਵਾਉਣ ਦੀ ਵਿਵਸਥਾ ਯਕੀਨੀ ਬਣਾਉਣੀ ਚਾਹੀਦੀ ਹੈ।

Advertisement

Advertisement
Advertisement
Author Image

Advertisement