ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ-ਪਾਕਿ ਵਫ਼ਦ ਵੱਲੋਂ ਕਿਸ਼ਤਵਾੜ ’ਚ ਦੋ ਬਿਜਲੀ ਪ੍ਰਾਜੈਕਟਾਂ ਦਾ ਨਿਰੀਖਣ

07:44 AM Jun 25, 2024 IST
ਭਾਰਤ-ਪਾਕਿ ਵਫ਼ਦ ਕਿਸ਼ਤਵਾੜ ’ਚ ਪਣ ਬਿਜਲੀ ਪ੍ਰਾਜੈਕਟ ਦਾ ਦੌਰਾ ਕਰਦਾ ਹੋਇਆ। -ਫੋਟੋ: ਪੀਟੀਆਈ

ਸਿੰਧੂ ਜਲ ਸੰਧੀ

Advertisement

ਜੰਮੂ, 24 ਜੂਨ
ਭਾਰਤ ਅਤੇ ਪਾਕਿਸਤਾਨ ਦੇ ਡੈਲੀਗੇਟਾਂ ਦਾ ਇੱਕ ਵੱੱਡਾ ਦਲ ਅੱਜ ਸਥਾਨਕ ਮਾਹਿਰਾਂ ਨਾਲ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਪਹੁੰਚਿਆ ਅਤੇ ਸਿੰਧੂ ਜਲ ਸੰਧੀ (ਆਈਡਬਲਿਊਟੀ) ਤਹਿਤ ਦੋ ਬਿਜਲੀ ਪ੍ਰਾਜੈਕਟਾਂ ਦਾ ਨਿਰੀਖਣ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ 40 ਮੈਂਬਰੀ ਵਫ਼ਦ ਐਤਵਾਰ ਸ਼ਾਮ ਨੂੰ ਜੰਮੂ ਪਹੁੰਚਿਆ ਅਤੇ ਚਨਾਬ ਘਾਟੀ ਖੇਤਰ ’ਚ ਉਸਾਰੀ ਅਧੀਨ ਵੱਖ-ਵੱਖ ਬਿਜਲੀ ਪ੍ਰਾਜੈਕਟਾਂ ਦੇ ਨਿਰੀਖਣ ਲਈ ਅੱਜ ਸਵੇਰੇ ਕਿਸ਼ਤਵਾੜ ਲਈ ਰਵਾਨਾ ਹੋਇਆ। ਸਾਲ 1960 ਦੀ ਸੰਧੀ ਦੇ ਵਿਵਾਦ ਲਈ ਹੱਲ ਪ੍ਰਣਾਲੀ (ਆਈਟੀਡਬਲਿਊ) ਤਹਿਤ ਪੰਜ ਸਾਲਾਂ ਤੋਂ ਵੱਧ ਸਮੇਂ ’ਚ ਕਿਸੇ ਪਾਕਿਸਤਾਨੀ ਵਫ਼ਦ ਦਾ ਇਹ ਪਹਿਲਾ ਜੰਮੂ-ਕਸ਼ਮੀਰ ਦੌਰਾ ਹੈ। ਭਾਰਤ ਤੇ ਪਾਕਿਸਤਾਨ ਨੇ 9 ਸਾਲਾਂ ਦੀ ਗੱਲਬਾਤ ਤੋਂ ਬਾਅਦ ਸਿੰਧੂ ਜਲ ਸੰਧੀ ’ਤੇ ਦਸਤਖ਼ਤ ਕੀਤੇ ਸਨ। ਇਸ ਸੰਧੀ ਤਹਿਤ ਸਰਹੱਦ ਦੇ ਦੋਵੇਂ ਪਾਸੇ ਨਦੀਆਂ ਦੇ ਪਾਣੀ ਦੀ ਵਰਤੋਂ ’ਤੇ ਤਾਲਮੇਲ ਤੇ ਸੂਚਨਾਵਾਂ ਦੇ ਵਟਾਂਦਰੇ ਦਾ ਪ੍ਰਬੰਧ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਿਲਟਰੀ ਕੈਂਪ ’ਚ ਉਤਰਨ ਮਗਰੋਂ ਵਫ਼ਦ ਨੇ ਕੌਮੀ ਪਣ-ਬਿਜਲੀ ਨਿਗਮ (ਐੱਨਐੱਚਪੀਸੀ) ਦੇ ਹੈੱਡਕੁਆਰਟਰ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਵਫ਼ਦ ਦੇ ਮੈਂਬਰ ਡੈਮ ਦੇ ਨਿਰੀਖਣ ਲਈ ਦਰਾਬਸ਼ੱਲਾ ਸਥਿਤ 85 ਮੈਗਾਵਾਟ ਦੇ ਰਾਤਲੇ ਪਣ-ਬਿਜਲੀ ਪ੍ਰਾਜੈਕਟ ਵਾਲੀ ਸਥਾਨ ਲਈ ਰਵਾਨਾ ਹੋ ਗਏ। ਅਧਿਕਾਰੀਆਂ ਮੁਤਾਬਕ ਵਫ਼ਦ ਕਿਸ਼ਤਵਾੜ ’ਚ ਆਪਣੀ ਠਹਿਰ ਦੌਰਾਨ ਚਨਾਬ ਨਦੀ ਦੀ ਸਹਾਇਕ ਨਦੀ ਮਰੁਸੂਦਰ ’ਤੇ ਸਥਿਤ 1000 ਮੈਗਾਵਾਟ ਦੇ ਪਾਕਲ ਦੁਲ ਪਣ-ਬਿਜਲੀ ਪ੍ਰਾਜੈਕਟ ਅਤੇ ਹੋਰ ਬਿਜਲੀ ਪ੍ਰਾਜੈਕਟਾਂ ਦਾ ਦੌਰਾ ਕਰੇਗਾ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵਫ਼ਦਾਂ ਵੱਲੋਂ ਸਥਾਨਕ ਮਾਹਿਰਾਂ ਨਾਲ ਕੀਤੇ ਜਾ ਰਹੇ ਦੌਰੇ ਦੌਰਾਨ ਤਾਲਮੇਲ ਲਈ 25 ਅਧਿਕਾਰੀ ਨਿਯੁਕਤ ਕੀਤੇ ਹਨ। -ਪੀਟੀਆਈ

Advertisement
Advertisement