ਕੇਵੀਕੇ ਦੀ ਟੀਮ ਵੱਲੋਂ ਨਰਮੇ ਦੀ ਫ਼ਸਲ ਦਾ ਨਿਰੀਖਣ
07:54 AM Aug 23, 2023 IST
ਪੱਤਰ ਪ੍ਰੇਰਕ
ਬਠਿੰਡਾ, 22 ਅਗਸਤ
ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਦੀ ਟੀਮ ਵੱਲੋਂ ਜ਼ਿਲ੍ਹੇ ਅਧੀਨ ਪੈਂਦੇ ਸੰਗਤ ਤੇ ਤਲਵੰਡੀ ਸਾਬੋ ਬਲਾਕ ਦੇ ਵੱਖ-ਵੱਖ ਪਿੰਡਾਂ ਕੋਟਗੁਰੂ, ਸੰਗਤ, ਮੁਹਾਲਾ, ਗਹਿਰੀ ਬੁੱਟਰ, ਬਹਿਮਣ ਕੌਰ ਸਿੰਘ, ਬਹਿਮਣ ਜੱਸਾ ਸਿੰਘ, ਸੀਗੋਂ, ਲਹਿਰੀ ਆਦਿ ਦਾ ਫ਼ਸਲ ਸਰਵੇਖਣ ਕੀਤਾ ਗਿਆ। ਕੁਝ ਪਿੰਡਾਂ ਵਿੱਚ ਨਰਮੇ ਦੀ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲਿਆ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਇਸ ਦੀ ਰਸਾਇਣਕ ਰੋਕਥਾਮ ਲਈ 800 ਮਿਲੀਲਿਟਰ ਫਾਸਮਾਈਟ/ਈ-ਮਾਈਟ 50 ਈ ਸੀ ਜਾਂ 500 ਮਿਲੀਲਿਟਰ ਕਿਉਰਾਕਰਾਨ 50 ਈ ਸੀ ਜਾਂ 100 ਗ੍ਰਾਮ ਪਰੋਕਲੇਮ 5 ਐੱਸਜੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ।
Advertisement
Advertisement