ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਨਸੀਸੀ ਅਧਿਕਾਰੀਆਂ ਵੱਲੋਂ ਦੇਸ਼ ਭਗਤ ਸਕੂਲ ਦਾ ਨਿਰੀਖਣ

08:09 AM Jul 12, 2024 IST
ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸਕੂਲ ਪ੍ਰਬੰਧਕ। -ਫ਼ੋਟੋ: ਸੂਦ

ਮੰਡੀ ਗੋਬਿੰਦਗੜ੍ਹ:

Advertisement

ਦੇਸ਼ ਭਗਤ ਗਲੋਬਲ ਸਕੂਲ ਦੇ ਐੱਨਸੀਸੀ ਨੇਵੀ ਵਿੰਗ ਦਾ 3 ਪੰਜਾਬ (ਇੰਡੀਪੈਂਡੈਂਟ) ਕੰਪਨੀ ਐੱਨਸੀਸੀ ਰੋਪੜ ਦੇ ਲੈਫਟੀਨੈਂਟ ਕਰਨਲ ਅਨੂਪ ਪਠਾਨੀਆ ਅਤੇ ਸੂਬੇਦਾਰ ਅਵਤਾਰ ਸਿੰਘ ਵੱਲੋਂ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਇੰਦੂ ਸ਼ਰਮਾ ਅਤੇ ਏਐੱਨਓ ਨੇਵੀ ਵਿੰਗ ਸਿਮਰਨਜੀਤ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਕੂਲ ਦੇ ਨੇਵੀ ਵਿੰਗ (ਐੱਨਸੀਸੀ) ਦਾ ਨਿਰੀਖਣ ਕਰਨ ਉਪਰੰਤ ਐੱਨਸੀਸੀ ਦੇ ਕੋਆਰਡੀਨੇਟਰ ਡਾ. ਅਜੈਪਾਲ ਸਿੰਘ ਸ਼ੇਖਾਵਤ ਵੱਲੋਂ ਐੱਨਸੀਸੀ ਅਧਿਕਾਰੀਆਂ ਨੂੰ ਦੇਸ਼ ਭਗਤ ਯੂਨੀਵਰਸਿਟੀ ਦਾ ਦੌਰਾ ਕਰਵਾਇਆ ਗਿਆ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੁਦੀਪ ਮੁਖਰਜੀ, ਐੱਨਸੀਸੀ ਕੋਆਰਡੀਨੇਟਰ ਡਾ. ਸ਼ੇਖਾਵਤ, ਸੀਟੀਓ ਨੇਵੀ ਵਿੰਗ ਚਮਨਪ੍ਰੀਤ ਕੌਰ, ਸੀਟੀਓ ਏਅਰ ਵਿੰਗ ਗੁਰਜੀਤ ਸਿੰਘ ਪੰਧੇਰ, ਏਐੱਨਓ ਨੇਵੀ ਵਿੰਗ ਜੇਡੀ ਸਿਮਰਨਜੀਤ ਸਿੰਘ ਨੇ ਯੂਨੀਵਰਸਿਟੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵਿੱਚ ਐੱਨਸੀਸੀ, ਆਰਮੀ, ਏਅਰ ਅਤੇ ਨੇਵੀ ਵਿੰਗ ਚੱਲ ਰਹੇ ਹਨ। ਇਸੇ ਤਰ੍ਹਾਂ ਦੇਸ਼ ਭਗਤ ਗਲੋਬਲ ਸਕੂਲ ਵਿੱਚ ਨੇਵੀ ਅਤੇ ਏਅਰ ਵਿੰਗ ਐੱਨਸੀਸੀ ਚੱਲ ਰਹੇ ਹਨ, ਜਿਸ ਵਿੱਚ ਸੈਂਕੜੇ ਕੈਡਿਟ ਸਿਖਲਾਈ ਪ੍ਰਾਪਤ ਕਰ ਰਹੇ ਹਨ। -ਨਿੱਜੀ ਪੱਤਰ ਪ੍ਰੇਰਕ

Advertisement
Advertisement
Advertisement