ਇੰਦੌਰ: ਭਾਜਪਾ ਐੱਮਪੀ ਸ਼ੰਕਰ ਲਾਲਵਾਨੀ ਰਿਕਾਰਡ 11.75 ਲੱਖ ਵੋਟਾਂ ਨਾਲ ਜਿੱਤੇ
11:30 PM Jun 04, 2024 IST
Advertisement
ਭੋਪਾਲ, 4 ਜੂਨ
Advertisement
ਲੋਕ ਸਭਾ ਚੋਣਾਂ ਵਿੱਚ ਇੰਦੌਰ ਤੋਂ ਭਾਜਪਾ ਦੇ ਐੱਮਪੀ ਸ਼ੰਕਰ ਲਾਲਵਾਨੀ ਰਿਕਾਰਡ 11,75,092 ਵੋਟਾਂ ਦੇ ਰਿਕਾਰਡ ਫ਼ਰਕ ਨਾਲ ਜਿੱਤ ਗਏ ਹਨ ਜਦਕਿ ਇਸ ਮੁਕਾਬਲੇ ’ਚ ‘ਨੋਟਾ’ (ਉਪਰੋਕਤ ’ਚੋਂ ਕੋਈ ਵੀ ਨਹੀਂ) ਆਪਸ਼ਨ ਦੇ ਹੱਕ ’ਚ 2.18 ਲੱਖ ਵੋਟਾਂ ਪਈਆਂ ਹਨ। ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਿੱਤ ਦਾ ਅੰਤਰ ਮੁਲਕ ਦੇ ਇਤਿਹਾਸ ’ਚ ਸਭ ਤੋਂ ਵੱਡਾ ਹੈ। -ਪੀਟੀਆਈ
Advertisement