ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ-ਅਮਰੀਕਾ ਰਿਸ਼ਤੇ

07:34 AM Mar 09, 2024 IST

ਅਮਰੀਕੀ ਸਦਰ ਜੋਅ ਬਾਇਡਨ ਨੇ ਕੌਮ ਦੇ ਨਾਂ ਆਪਣੇ ਮੁਖ਼ਾਤਬਿ ਵਿਚ ਚੀਨ ਦੇ ਉਭਾਰ ਦੇ ਪੇਸ਼ੇਨਜ਼ਰ ਭਾਰਤ ਜਿਹੇ ਇਤਹਾਦੀ ਮੁਲਕਾਂ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਅਹਿਮੀਅਤ ਦਰਸਾਈ ਹੈ। ਚੀਨ ਦੀਆਂ ਗ਼ੈਰ-ਵਾਜਬਿ ਆਰਥਿਕ ਵਿਧੀਆਂ ਦੇ ਵਿਰੋਧ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਆਲਮੀ ਤਜਾਰਤ ਲਈ ਬਰਾਬਰੀ ਦਾ ਮਾਹੌਲ ਯਕੀਨੀ ਬਣਾਉਣ ਤੋਂ ਅਮਰੀਕਾ-ਭਾਰਤ ਸਬੰਧਾਂ ਦੀ ਰਣਨੀਤਕ ਅਹਿਮੀਅਤ ਹੋਰ ਉਜਾਗਰ ਹੁੰਦੀ ਹੈ। ਆਰਥਿਕ ਸਬੰਧਾਂ ਵਿਚ ਗਹਿਰਾਈ ਅਤੇ ਨਿਵੇਸ਼ ਤੇ ਨਵੀਨ ਕਾਢਾਂ ਨੂੰ ਹੱਲਾਸ਼ੇਰੀ ਦੇਣ ਨਾਲ ਦੋਵੇਂ ਦੇਸ਼ਾਂ ਅੰਦਰ ਆਰਥਿਕ ਵਿਕਾਸ ਦੇ ਨਵੇਂ ਮੌਕੇ ਪੈਦਾ ਹੁੰਦੇ ਹਨ। ਇਹ ਤੱਥ ਨੋਟ ਕਰਨ ਵਾਲਾ ਹੈ ਕਿ ਚੀਨ ਦੇ ਉਭਾਰ ਦੇ ਮੱਦੇਨਜ਼ਰ ਅਮਰੀਕਾ ਇਸ ਖਿੱਤੇ ਵਿੱਚ ਨਵੇਂ ਸਿਰਿਓਂ ਰਣਨੀਤੀਆਂ ਘੜ ਰਿਹਾ ਹੈ ਅਤੇ ਇਹ ਰਣਨੀਤਕ ਪੱਖੋਂ ਭਾਰਤ ਨੂੰ ਵਧੇਰੇ ਅਹਿਮ ਮੰਨ ਰਿਹਾ ਹੈ। ਚੀਨ ਅਤੇ ਰੂਸ ਦੀ ਵਧ ਰਹੀ ਜੁਗਲਬੰਦੀ ਕਾਰਨ ਵੀ ਅਮਰੀਕਾ ਨੂੰ ਨਵੀਆਂ ਰਣਨੀਤੀਆਂ ਤਿਆਰ ਕਰਨ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ।
ਇਸ ਰਣਨੀਤਕ ਪਹਿਲਕਦਮੀ ਨਾਲ ਨਾ ਕੇਵਲ ਚੀਨ ਦੇ ਵਧ ਰਹੇ ਦਬਦਬੇ ਨੂੰ ਠੱਲ੍ਹ ਪਾਉਣ ਦੇ ਮੰਤਵਾਂ ਦੀ ਪੂਰਤੀ ਹੁੰਦੀ ਹੈ ਸਗੋਂ ਰਣਨੀਤਕ ਅਤੇ ਰੱਖਿਆ ਖੇਤਰਾਂ ਵਿਚ ਅਮਰੀਕਾ-ਭਾਰਤ ਸਬੰਧਾਂ ਦੀ ਖਾਸ ਭੂਮਿਕਾ ਵੀ ਉਜਾਗਰ ਹੁੰਦੀ ਹੈ। ਦੋਵਾਂ ਮੁਲਕਾਂ ਵਿਚਕਾਰ ਰੱਖਿਆ ਸਹਿਯੋਗ ਵਧਣ ਅਤੇ ਇਸ ਤੋਂ ਇਲਾਵਾ ਸਾਂਝੀਆਂ ਫ਼ੌਜੀ ਮਸ਼ਕਾਂ ਅਤੇ ਤਕਨਾਲੋਜੀ ਵਟਾਂਦਰੇ ਨਾਲ ਨਾ ਕੇਵਲ ਸੰਭਾਵੀ ਹਮਲੇ ਖਿਲਾਫ਼ ਡਰਾਵੇ ਦਾ ਕੰਮ ਦੇਵੇਗੀ ਸਗੋਂ ਇੰਝ ਹਿੰਦ ਪ੍ਰਸ਼ਾਂਤ ਖਿੱਤੇ ਅੰਦਰ ਸਥਿਰਤਾ ਨੂੰ ਵੀ ਮਜ਼ਬੂਤੀ ਮਿਲੇਗੀ। ਇਹ ਇਸ ਤੱਥ ਦੀ ਲੋਅ ਵਿਚ ਹੋਰ ਵੀ ਅਹਿਮ ਗਿਣੀ ਜਾਂਦੀ ਹੈ ਕਿ ਖਿੱਤੇ ਵਿਚ ਤੇਜ਼ੀ ਨਾਲ ਭੂ-ਰਾਜਸੀ ਬਦਲਾਓ ਆ ਰਿਹਾ ਹੈ, ਖ਼ਾਸਕਰ ਤਾਇਵਾਨ ਵਿਚ ਜਿੱਥੇ ਤਣਾਅ ਕਾਫ਼ੀ ਵਧ ਗਿਆ ਹੈ। ਲੋਕਤੰਤਰ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਆਪਸੀ ਹਿੱਤਾਂ ਦੀ ਤਾਕਤ ਸਦਕਾ ਦੋਵੇਂ ਮੁਲਕ ਇਨ੍ਹਾਂ ਜਟਿਲਤਾਵਾਂ ਨੂੰ ਮੁਖ਼ਾਤਬਿ ਹੋ ਸਕਦੇ ਹਨ ਅਤੇ ਖਿੱਤੇ ਅੰਦਰ ਅਮਨ ਅਤੇ ਸਥਿਰਤਾ ਕਾਇਮ ਕਰਨ ਵਿਚ ਮਦਦ ਦੇ ਸਕਦੇ ਹਨ।
ਸਦਰ ਬਾਇਡਨ ਵੱਲੋਂ ਨਾ ਸਿਰਫ਼ ਭਾਰਤ ਬਲਕਿ ਆਸਟਰੇਲੀਆ ਅਤੇ ਜਪਾਨ ਨਾਲ ਵੀ ਹਿੱਸੇਦਾਰੀ ਨੂੰ ਮੁੜ ਨਰੋਆ ਕਰਨ ’ਤੇ ਜ਼ੋਰ ਦੇਣ ਨਾਲ ਹਿੰਦ-ਪ੍ਰਸ਼ਾਂਤ ਖੇਤਰ ’ਚ ਸਹਿਯੋਗ ’ਚ ਵਾਧਾ ਕਰਨ ਬਾਰੇ ਅਮਰੀਕਾ ਵੱਲੋਂ ਕੀਤੇ ਜਾ ਰਹੇ ਯਤਨ ਹੋਰ ਸਪੱਸ਼ਟ ਹੋਏ ਹਨ। ਖੇਤਰੀ ਸਥਿਰਤਾ ਲਈ ਚੁਣੌਤੀ ਬਣ ਰਹੇ ਚੀਨ ਦੇ ਅੜੀਅਲ ਰਵੱਈਏ ਅੱਗੇ ਇਹ ‘ਕੁਆਡ’ ਗੁੱਟ ਦੇ ਵਧ ਰਹੇ ਪ੍ਰਭਾਵ ਵੱਲ ਸੰਕੇਤ ਕਰਦਾ ਹੈ। ਇਹ ਸਮੂਹ ਮੈਂਬਰ ਮੁਲਕਾਂ ਦੀਆਂ ਸਾਂਝੀਆਂ ਸ਼ਕਤੀਆਂ ਦੇ ਮਹੱਤਵਪੂਰਨ ਰਣਨੀਤਕ ਮੰਚ ਵਜੋਂ ਉੱਭਰਿਆ ਹੈ ਜਿਸ ਵਿਚ ਅਮਰੀਕਾ, ਭਾਰਤ, ਆਸਟਰੇਲੀਆ ਤੇ ਜਪਾਨ ਸ਼ਾਮਿਲ ਹਨ। ਇਸ ਦਾ ਮੰਤਵ ਹਰੇਕ ਲਈ ਖੁੱਲ੍ਹਾ ਤੇ ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਕਾਇਮ ਰੱਖਣਾ ਹੈ ਜਿੱਥੇ ਸਾਰੇ ਮੁਲਕ ਕਿਸੇ ਧੌਂਸ ਜਾਂ ਡਰਾਵੇ ਤੋਂ ਬਿਨਾਂ ਅੱਗੇ ਵਧ ਸਕਣ। ਇਹ ਗੱਠਜੋੜ ਹੋਰਨਾਂ ਗੰਭੀਰ ਆਲਮੀ ਚੁਣੌਤੀਆਂ ਲਈ ਵੀ ਗੱਲਬਾਤ ਦਾ ਮੰਚ ਬਣ ਗਿਆ ਹੈ ਜਿਨ੍ਹਾਂ ਵਿਚ ਸਾਈਬਰ ਸੁਰੱਖਿਆ ਤੋਂ ਲੈ ਕੇ ਸਮੁੰਦਰੀ ਸੁਰੱਖਿਆ ਤੱਕ ਜਿਹੇ ਮੁੱਦੇ ਸ਼ਾਮਿਲ ਹਨ।

Advertisement

Advertisement