ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਕਨੀਕੀ ਨੁਕਸ ਕਾਰਨ ਇੰਡੀਗੋ ਦੀਆਂ ਸੇਵਾਵਾਂ ਪ੍ਰਭਾਵਿਤ

07:49 AM Oct 06, 2024 IST

ਨਵੀਂ ਦਿੱਲੀ, 5 ਅਕਤੂਬਰ
ਘੱਟ ਕੀਮਤ ਵਾਲੀ ਏਅਰਲਾਈਨ ਕੰਪਨੀ ਇੰਡੀਗੋ ਦੀਆਂ ਉਡਾਣ ਸੰਚਾਲਨ ਅਤੇ ਜ਼ਮੀਨੀ ਸੇਵਾਵਾਂ ਦੇਸ਼ ਭਰ ਵਿੱਚ ਪ੍ਰਭਾਵਿਤ ਹੋਈਆਂ। ਤਕਨੀਕੀ ਨੁਕਸ ਕਾਰਨ ਕਈ ਯਾਤਰੀ ਹਵਾਈ ਅੱਡਿਆਂ ’ਤੇ ਖੁਆਰ ਹੁੰਦੇ ਰਹੇ ਕਿਉਂਕਿ ਉਹ ਉਡਾਣ ਜਾਂ ਟਿਕਟ ਬੁੱਕ ਕਰਨ ਤੋਂ ਅਸਮਰੱਥ ਸਨ, ਜਿਸ ਕਾਰਨ ਉਡਾਣਾਂ ਵਿੱਚ ਵੀ ਦੇਰੀ ਹੋਈ। ਪ੍ਰਭਾਵਿਤ ਯਾਤਰੀ ਨੇ ਐਕਸ ’ਤੇ ਪੋਸਟ ਕੀਤਾ, ‘ਨਵੇਂ ਹਵਾਈ ਜਹਾਜ਼ਾਂ ਵਿੱਚ ਨਿਵੇਸ਼ ਕਰਨਾ ਚੰਗਾ ਹੈ ਪਰ ਜ਼ਮੀਨੀ ਸੇਵਾਵਾਂ ਵਿੱਚ ਸੁਧਾਰ ਕਿਵੇਂ ਕਰਨਾ ਹੈ (ਬੰਗਲੂਰੂ ਟੀ1 ਵਿੱਚ ਪਿਛਲੇ ਇੱਕ ਘੰਟੇ ਤੋਂ)। ਵਾਧੂ ਕਾਊਂਟਰਾਂ ਦੀ ਲੋੜ ਹੈ, ਬਜ਼ੁਰਗ ਲੋਕਾਂ ਨੂੰ ਦੁਖੀ ਦੇਖ ਕੇ ਮਨ ਪ੍ਰੇਸ਼ਾਨ ਹੋ ਰਿਹਾ ਹੈ। ਡੀਜੀਸੀਏ ਇੰਡੀਆ ਕ੍ਰਿਪਾ ਕਰਕੇ ਧਿਆਨ ਦਿਓ।’ ਇੱਕ ਹੋਰ ਨੇ ਲਿਖਿਆ, ‘ਇੰਡੀਗੋ6ਈ ’ਤੇ ਤਕਨੀਕੀ ਗੜਬੜ। ਹਵਾਈ ਅੱਡਾ ਇੱਕ ਰੇਲਵੇ ਸਟੇਸ਼ਨ ਵਾਂਗ ਦਿਖਾਈ ਦੇ ਰਿਹਾ ਹੈ।’ ਏਅਰਲਾਈਨ ਨੇ ਬਿਆਨ ਵਿੱਚ ਕਿਹਾ ਕਿ ਉਹ ‘ਇਸ ਵੇਲੇ ਸਾਡੇ ਨੈੱਟਵਰਕ ਵਿੱਚ ਇੱਕ ਅਸਥਾਈ ਸਿਸਟਮ ਦੀ ਮੱਠੀ ਰਫ਼ਤਾਰ ਦਾ ਅਨੁਭਵ ਕਰ ਰਹੇ ਹਾਂ, ਜੋ ਸਾਡੀ ਵੈੱਬਸਾਈਟ ਅਤੇ ਬੁਕਿੰਗ ਸਿਸਟਮ ਨੂੰ ਪ੍ਰਭਾਵਿਤ ਕਰ ਰਿਹਾ ਹੈ।’
ਇੰਡੀਗੋ ਨੇ ਕਿਹਾ ਹੈ ਕਿ ਤਕਨੀਕੀ ਨਕਸ ਕਾਰਨ ਗਾਹਕਾਂ ਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੰਪਨੀ ਸਥਿਤੀ ਸੁਧਾਰਨ ਲਈ ਟਿੱਲ ਲਗਾ ਰਹੀ ਹੈ। -ਆਈਏਐੱਨਐੱਸ

Advertisement

Advertisement