ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾ ਰਹੀ ਇੰਡੀਗੋ ਦੀ ਉਡਾਣ ਪਾਕਿ ਹਵਾਈ ਖੇਤਰ ’ਚ ਦਾਖ਼ਲ

06:55 PM Jun 23, 2023 IST

ਇਸਲਾਮਾਬਾਦ, 11 ਜੂਨ

Advertisement

ਇੰਡੀਗੋ ਏਅਰਲਾਈਨਜ਼ ਦੀ ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾ ਰਹੀ ਉਡਾਣ ਖਰਾਬ ਮੌਸਮ ਕਰਕੇ ਰਾਹ ਭਟਕਣ ਕਾਰਨ ਲਾਹੌਰ ਨਜ਼ਦੀਕ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖ਼ਲ ਹੋਣ ਮਗਰੋਂ ਗੁੱਜਰਾਂਵਾਲਾ ਤੱਕ ਗਈ ਤੇ ਤਕਰੀਬਨ ਅੱਧੇ ਘੰਟੇ ਮਗਰੋਂ ਬਿਨਾਂ ਕਿਸੇ ਹਾਦਸੇ ਦੇ ਭਾਰਤੀ ਹਵਾਈ ਖੇਤਰ ‘ਚ ਦਾਖ਼ਲ ਹੋ ਗਈ। ਇਹ ਜਾਣਕਾਰੀ ਅੱਜ ਮੀਡੀਆ ‘ਚ ਆਈ ਖ਼ਬਰ ਵਿੱਚ ਦਿੱਤੀ ਗਈ ਹੈ।

ਰੋਜ਼ਨਾਮਚਾ ‘ਡਾਅਨ’ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਕਿ ਫਲਾਈਟ ਰਡਾਰ ਮੁਤਾਬਕ ਭਾਰਤੀ ਜਹਾਜ਼ ਲੰਘੀ ਰਾਤ ਸਾਢੇ ਸੱਤ ਵਜੇ ਦੇ ਕਰੀਬ 454 ਨੌਟਸ ਦੀ ਜ਼ਮੀਨੀ ਰਫ਼ਤਾਰ ਨਾਲ ਲਾਹੌਰ ਦੇ ਉੱਤਰੀ ਹਵਾਈ ਖੇਤਰ ‘ਚ ਦਾਖ਼ਲ ਹੋਇਆ ਤੇ 8:01 ਵਜੇ ਵਾਪਸ ਭਾਰਤ ਪਰਤ ਗਿਆ। ਉਧਰ ਇੰਡੀਗੋ ਏਅਰਲਾਈਨਜ਼ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ।

Advertisement

ਦੂਜੇ ਪਾਸੇ ਸਿਵਲ ਹਵਾਬਾਜ਼ੀ ਅਥਾਰਿਟੀ (ਸੀਏਏ) ਨੇ ਕਿਹਾ ਕਿ ਇਹ ਕੋਈ ਅਸਧਾਰਨ ਗੱਲ ਨਹੀਂ ਹੈ ਕਿਉਂਕਿ ਮੌਸਮ ਖਰਾਬ ਹੋਣ ‘ਤੇ ਕੌਮਾਂਤਰੀ ਪੱਧਰੀ ‘ਤੇ ਅਜਿਹਾ ਕੀਤਾ ਜਾ ਸਕਦਾ ਹੈ। ਮਈ ਵਿੱਚ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਜ਼ ਦੀ ਉਡਾਣ ਪਾਕਿਸਤਾਨ ‘ਚ ਭਾਰੀ ਮੀਂਹ ਪੈਂਦਾ ਹੋਣ ਕਾਰਨ ਭਾਰਤੀ ਖੇਤਰ ‘ਚ ਦਾਖਲ ਹੋ ਗਈ ਸੀ ਤੇ ਇੱਥੇ ਤਕਰੀਬਨ 10 ਮਿੰਟ ਰੁਕੀ ਰਹੀ ਸੀ।

ਉਡਾਣ ਪੀਕੇ248 ਚਾਰ ਮਈ ਨੂੰ ਮਸਕਟ ਤੋਂ ਮੁੜ ਰਹੀ ਸੀ ਅਤੇ ਉਸ ਨੇ ਲਾਹੌਰ ਦੇ ਅਲਾਮਾ ਇਕਬਾਲ ਕੌਮਾਂਤਰੀ ਹਵਾਈ ਅੱਡੇ ‘ਤੇ ਲੈਂਡ ਕਰਨਾ ਸੀ ਪਰ ਭਾਰੀ ਮੀਂਹ ਕਾਰਨ ਬੋਇੰਗ 777 ਜਹਾਜ਼ ਦੇ ਪਾਇਲਟ ਲਈ ਅਜਿਹਾ ਕਰਨਾ ਮੁਸ਼ਕਲ ਹੋ ਰਿਹਾ ਸੀ। ਇਸੇ ਵਿਚਾਲੇ ਪਾਕਿਸਤਾਨ ‘ਚ ਹਵਾਈ ਅੱਡਿਆਂ ‘ਤੇ ਜ਼ਿਆਦਾ ਦੂਰ ਤੱਕ ਦਿਖਾਈ ਨਾ ਦੇਣ ਕਾਰਨ ਉਡਾਣਾਂ ਦੇ ਰਾਹ ਤਬਦੀਲ ਕੀਤੇ ਗਏ ਜਾਂ ਉਨ੍ਹਾਂ ‘ਚ ਦੇਰੀ ਹੋਈ।

ਸੀਏਏ ਦੇ ਬੁਲਾਰੇ ਨੇ ਦੱਸਿਆ ਕਿ ਅਲਾਮਾ ਇਕਬਾਲ ਕੌਮਾਂਤਰੀ ਹਵਾਈ ਅੱਡੇ ‘ਤੇ ਦੇਖ ਸਕਣ ਦੀ ਸਮੱਰਥਾ ਪੰਜ ਹਜ਼ਾਰ ਮੀਟਰ ਰਹਿਣ ਕਾਰਨ ਲਾਹੌਰ ਲਈ ਮੌਸਮ ਦੀ ਚਿਤਾਵਨੀ ਦੀ ਮਿਆਦ ਲੰਘੀ ਰਾਤ ਸਾਢੇ 11 ਵਜੇ ਤੱਕ ਵਧਾ ਦਿੱਤੀ ਗਈ ਸੀ ਅਤੇ ਲਾਹੌਰ ਜਾਣ ਵਾਲੀਆਂ ਕਈ ਉਡਾਣਾਂ ਨੂੰ ਇਸਲਾਮਾਬਾਦ ਭੇਜਿਆ ਗਿਆ।

ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਕੁਝ ਹਿੱਸਿਆਂ ‘ਚ ਲੰਘੀ ਸ਼ਾਮ ਤੇਜ਼ ਹਵਾਵਾਂ ਚੱਲਣ ਦੇ ਨਾਲ ਨਾਲ ਮੀਂਹ ਵੀ ਪਿਆ ਹੈ। ਸਭ ਤੋਂ ਵੱਧ ਮੀਂਹ ਖੈਬਰ ਪਖਤੂਨਖਵਾ ਸੂਬੇ ਨੇੜਲੇ ਤਿੰਨ ਜ਼ਿਲ੍ਹੇ ਸਨ ਜਿੱਥੇ ਤਕਰੀਬਨ 29 ਵਿਅਕਤੀਆਂ ਦੀ ਮੌਤ ਹੋ ਗਈ ਹੈ। -ਪੀਟੀਆਈ

Advertisement