ਭਾਰਤ ਵਿੱਚ ਪੰਜ ਸਾਲਾਂ ਦੌਰਾਨ ਪ੍ਰਤੀ ਵਿਅਕਤੀ ਆਮਦਨ 2000 ਡਾਲਰ ਵਧ ਜਾਵੇਗੀ: ਸੀਤਾਰਮਨ
07:28 AM Oct 05, 2024 IST
ਨਵੀਂ ਦਿੱਲੀ, 4 ਅਕਤੂਬਰ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਆਰਥਿਕ ਵਿਕਾਸ ਵਿਚ ਤੇਜ਼ੀ ਦੇ ਮੱਦੇਨਜ਼ਰ ਦੇਸ਼ ’ਚ ਅਗਲੇ ਪੰਜ ਸਾਲਾਂ ਵਿਚ ਪ੍ਰਤੀ ਵਿਅਕਤੀ ਆਮਦਨ ਦੇ ਘੱਟੋ-ਘੱਟ 2000 ਡਾਲਰ ਵਧਣ ਦੇ ਆਸਾਰ ਹਨ। ਵਿੱਤ ਮੰਤਰੀ ਨੇ ਕਿਹਾ ਕਿ ਪ੍ਰਤੀ ਵਿਅਕਤੀ ਆਮਦਨ 2730 ਡਾਲਰ ਤੱਕ ਪੁੱਜਣ ਵਿਚ 75 ਸਾਲ ਲੱਗ ਗਏ, ਪਰ ਮਜ਼ਬੂਤ ਨਿਵੇਸ਼, ਮਜ਼ਬੂਤ ਬੁਨਿਆਦ ਤੇ ਨੀਤੀਗਤ ਸੁਧਾਰਾਂ ਦਾ ਅਮਲ ਜਾਰੀ ਰਹਿਣ ਦਰਮਿਆਨ ਅਗਲਾ ਵਾਧਾ ਬਹੁਤ ਜਲਦੀ ਹੋਣ ਦੀ ਉਮੀਦ ਹੈ। ਸੀਤਾਰਮਨ ਵਿੱਤ ਮੰਤਰਾਲੇ ਤੇ ਇੰਸਟੀਚਿਊਟ ਆਫ਼ ਇਕਨੌਮਿਕ ਗਰੋਥ ਵੱਲੋਂ ਕਰਵਾਈ ਕੌਟਿਲਿਆ ਇਕਨੌਮਿਕ ਕਾਨਕਲੇਵ ਨੂੰ ਸੰਬੋਧਨ ਕਰ ਰਹੇ ਸਨ। ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਇਸ ਦੇ ਭੂਗੋਲਿਕ ਲਾਭ-ਅੰਸ਼ ਦਾ ਵੀ ਵੱਡਾ ਫਾਇਦਾ ਹੈ ਕਿਉਂਕਿ ਇਸ ਦੀ ਕੁੱਲ ਆਬਾਦੀ ਦਾ 43 ਫੀਸਦ 24 ਸਾਲ ਤੋਂ ਘੱਟ ਉਮਰ ਵਰਗ ਦੇ ਲੋਕ ਹਨ, ਜੋ ਸੰਗਠਿਤ ਖਪਤ ਵਿਕਾਸ ਲਈ ਅਹਿਮ ਕਾਰਕ ਹੈ। ਭਾਰਤ ਹੋਰਨਾਂ ਵਿਕਸਿਤ ਅਰਥਚਾਰਿਆਂ ਵਾਲੇ ਮੁਲਕਾਂ ਮੁਕਾਬਲੇ ਬਿਹਤਰ ਸਥਿਤੀ ’ਚ ਹੈ। -ਆਈਏਐੱਨਐੱਸ
Advertisement
Advertisement