ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਰਚ ਤਿਮਾਹੀ ਵਿਚ ਭਾਰਤ ਦੀ ਵਿਕਾਸ ਦਰ 7.8 ਫੀਸਦ ਰਹੀ

06:56 AM Jun 01, 2024 IST

ਨਵੀਂ ਦਿੱਲੀ:

Advertisement

ਮਾਰਚ ਤਿਮਾਹੀ ਵਿਚ ਭਾਰਤ ਦੀ ਆਰਥਿਕ ਵਿਕਾਸ ਦਰ 7.8 ਫੀਸਦ ਸੀ, ਜਿਸ ਨਾਲ ਸਾਲਾਨਾ ਵਿਕਾਸ ਦਰ 8.2 ਫੀਸਦ ਦੇ ਅੰਕੜੇ ਨੂੰ ਪੁੱਜ ਗਈ। ਸਰਕਾਰ ਵੱਲੋਂ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਦਸੰਬਰ ਤਿਮਾਹੀ ਵਿਚ 8.6 ਫੀਸਦ ਦੀ ਵਿਕਾਸ ਦਰ ਦੇ ਮੁਕਾਬਲੇ ਜਨਵਰੀ-ਮਾਰਚ ਵਿਚ ਇਹ ਅੰਕੜਾ ਘੱਟ ਸੀ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਵਿੱਤੀ ਸਾਲ 2022-23 ਵਿਚ ਜਨਵਰੀ-ਮਾਰਚ ਦੀ ਤਿਮਾਹੀ ਵਿਚ ਜੀਡੀਪੀ ਅਧਾਰਿਤ ਵਿਕਾਸ ਦਰ 6.2 ਫੀਸਦ ਵਧੀ ਸੀ। ਡੇਟਾ ਮੁਤਾਬਕ 2022-23 ਦੇ 7 ਫੀਸਦ ਦੇ ਮੁਕਾਬਲੇ 2023-24 ਵਿਚ ਅਰਥਚਾਰਾ 8.2 ਫੀਸਦ ਵਧਿਆ ਸੀ। ਐੱਨਐੱਸਓ ਨੇ ਕੌਮੀ ਖਾਤਿਆਂ ਲਈ ਜਾਰੀ ਦੂਜੇ ਐਡਵਾਂਸ ਅਨੁਮਾਨ ਵਿਚ ਦੇਸ਼ ਦੀ ਵਿਕਾਸ ਦਰ 2023-24 ਵਿਚ 7.7 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਸੀ। ਚੀਨ ਨੇ 2024 ਦੇ ਪਹਿਲੇ ਤਿੰਨ ਮਹੀਨਿਆਂ ਵਿਚ 5.3 ਫੀਸਦ ਦੀ ਵਿਕਾਸ ਦਰ ਦਰਜ ਕੀਤੀ ਹੈ। -ਪੀਟੀਆਈ

Advertisement
Advertisement