ਰੂਸ ਲਈ ਹਵਾਬਾਜ਼ੀ ਸਮੱਗਰੀ ਪ੍ਰਾਪਤ ਕਰਨ ਦੇ ਦੋਸ਼ ਹੇਠ ਭਾਰਤੀ ਗ੍ਰਿਫ਼ਤਾਰ
07:16 AM Nov 24, 2024 IST
Advertisement
Advertisement
ਵਾਸ਼ਿੰਗਟਨ, 23 ਨਵੰਬਰ
ਅਮਰੀਕਾ ’ਚ ਭਾਰਤੀ ਨਾਗਰਿਕ ਨੂੰ ਰੂਸ ਦੀਆਂ ਕੰਪਨੀਆਂ ਲਈ ਹਵਾਬਾਜ਼ੀ ਸਮੱਗਰੀ ਹਾਸਲ ਕਰਨ ਦੇ ਦੋਸ਼ ਹੇਠ ਬਰਾਮਦ ਕੰਟਰੋਲ ਕਾਨੂੰਨ ਦੀ ਉਲੰਘਣਾ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਨਿਆਂ ਵਿਭਾਗ ਨੇ ਪ੍ਰੈੱਸ ਬਿਆਨ ’ਚ ਕਿਹਾ ਕਿ ਨਵੀਂ ਦਿੱਲੀ ਸਥਿਤ ਏਅਰ ਚਾਰਟਰ ਸੇਵਾ ਮੁਹੱਈਆ ਕਰਨ ਵਾਲੀ ਕੰਪਨੀ ‘ਅਰੇਜ਼ੋ ਏਵੀਏਸ਼ਨ’ ਦੇ ਮੈਨੇਜਿੰਗ ਭਾਈਵਾਲ ਸੰਜੈ ਕੌਸ਼ਿਕ ਨੂੰ 17 ਅਕਤੂਬਰ ਨੂੰ ਮਿਆਮੀ ’ਚ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਅਧਿਕਾਰਤ ਯਾਤਰਾ ’ਤੇ ਭਾਰਤ ਤੋਂ ਆਇਆ ਸੀ। ਕੰਪਨੀ ਦੀ ਵੈੱਬਸਾਈਟ ਅਨੁਸਾਰ ਅਰੇਜ਼ੋ ਏਵੀਏਸ਼ਨ ਦਿੱਲੀ ਛਾਉਣੀ ਦੇ ਮਹਿਰਮ ਨਗਰ ਸਥਿਤ ਹੈ ਅਤੇ ਇਹ ਹਵਾਬਾਜ਼ੀ ਸੇਵਾ ਕੰਪਨੀ ਹੈ, ਜੋ ਚਾਰਟਰ ਜਹਾਜ਼, ਹਵਾਈ ਐਂਬੂਲੈਂਸ ਦੇ ਖੇਤਰ ’ਚ ਕੰਮ ਕਰਦੀ ਹੈ ਅਤੇ ਨਾਲ ਹੀ ਕਮਰਸ਼ੀਅਲ, ਸਾਧਾਰਨ ਤੇ ਕਾਰਪੋਰੇਟ ਹਵਾਈ ਜਹਾਜ਼ਾਂ ਦੇ ਪੁਰਜ਼ੇ ਤੇ ਪਾਇਲਟ ਮੁਹੱਈਆ ਕਰਦੀ ਹੈ। -ਪੀਟੀਆਈ
Advertisement
Advertisement