ਭਾਰਤੀ ਫਿਲਮਾਂ ਹਮੇਸ਼ਾ ਸਮਾਜ ਦੇ ਵਰਤਾਰੇ ਨੂੰ ਦਰਸਾਉਂਦੀਆਂ ਨੇ: ਜਾਵੇਦ ਅਖਤਰ
08:29 AM Sep 24, 2023 IST
ਨਵੀਂ ਦਿੱਲੀ: ਉੱਘੇ ਲੇਖਕ ਅਤੇ ਗੀਤਕਾਰ ਜਾਵੇਦ ਅਖਤਰ ਨੇ ਆਖਿਆ ਕਿ ਭਾਰਤੀ ਫਿਲਮਾਂ ਸਮਾਜ ਦੀਆਂ ਭਾਵਨਾਵਾਂ ਨੂੰ ਸਹੀ ਢੰਗ ਨਾਲ ਦਰਸਾਉਂਦੀਆਂ ਹਨ। ਅਖਤਰ ਨੇ ਕਿਹਾ, ‘ਭਾਰਤੀ ਫਿਲਮਾਂ ਨੇ ਹਮੇਸ਼ਾ ਸਾਡੇ ਸਮਾਜ ਵਿੱਚ ਜੋ ਕੁਝ ਵਾਪਰ ਰਿਹਾ ਹੈ, ਉਸ ਨੂੰ ਹੀ ਦਿਖਾਇਆ ਹੈ ਕਿਉਂਕਿ ਸਿਨੇਮਾ ਸਮਾਜ ਦੀ ਨੁਮਾਇੰਦਗੀ ਕਰਦਾ ਹੈ। ਇਹ ਸੁਫਨਿਆਂ ਵਾਂਗ ਹੀ ਹੁੰਦਾ ਹੈ। ਸਾਡੇ ਚੇਤਨ ਅਤੇ ਅਵਚੇਤਨ ਮਨ ਵਿੱਚ ਜੋ ਹੁੰਦਾ ਹੈ, ਉਸੇ ਤਰ੍ਹਾਂ ਦੇ ਸਾਨੂੰ ਸੁਫਨੇ ਆਉਂਦੇ ਹਨ।’ ਆਪਣੀ ਕਿਤਾਬ ‘ਟਾਕਿੰਗ ਲਾਈਫ: ਜਾਵੇਦ ਅਖਤਰ ਇਨ ਕਨਵਰਸੇਸ਼ਨ ਵਿਦ ਨਸਰੀਨ ਮੁੰਨੀ ਕਬੀਰ’ ਜਾਰੀ ਕਰਦਿਆਂ ਅਖਤਰ ਨੇ ਕਿਹਾ ਕਿ 1930-1940 ਦੇ ਦਹਾਕੇ ਵਿੱਚ ਜਦੋਂ ਕੇ.ਐੱਲ. ਸਹਿਗਲ ਨੇ ਦੇਵਦਾਸ ਦੀ ਭੂਮਿਕਾ ਨਿਭਾਈ ਸੀ ਤਾਂ ‘ਖੰਗਣਾ’ ਇਕ ਰਿਵਾਜ ਬਣ ਗਿਆ ਸੀ। ਹਾਲਾਂਕਿ ਜਿਵੇਂ ਜਿਵੇਂ ਸਮਾਜ ਵਿਕਾਸ ਕਰਦਾ ਗਿਆ, ਇਹ ਸਵੈ-ਵਿਨਾਸ਼ਕਾਰੀ ਗੁਣ ਵੀ ਲੋਪ ਹੋ ਗਿਆ। ਇਸ ਤੋਂ ਬਾਅਦ ਸਮਾਜ ਵਿੱਚ ਕਈ ਬਦਲਾਅ ਆਉਂਦੇ ਗਏ ਜੋ ਸਿਨੇਮਾ ਨੇ ਸਾਨੂੰ ਵੱਖ-ਵੱਖ ਰੂਪ ਵਿਚ ਦਿਖਾਏ। -ਆਈਏਐੱਨਐੱਸ
Advertisement
Advertisement