ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ

11:13 AM May 16, 2024 IST

ਨਵੀਂ ਦਿੱਲੀ, 16 ਮਈ
ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ 6 ਜੂਨ ਨੂੰ ਕੋਲਕਾਤਾ ’ਚ ਕੁਵੈਤ ਖ਼ਿਲਾਫ਼ ਫੀਫਾ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਤੋਂ ਬਾਅਦ  ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਛੇਤਰੀ (39) ਆਪਣੇ ਦੋ ਦਹਾਕਿਆਂ ਦੇ ਸ਼ਾਨਦਾਰ ਫੁੱਟਬਾਲ ਕਰੀਅਰ ਨੂੰ ਅਲਵਿਦਾ ਕਹਿ ਦੇਣਗੇ। ਭਾਰਤੀ ਕਪਤਾਨ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਕੇ ਸੰਨਿਆਸ ਦਾ ਐਲਾਨ ਕੀਤਾ ਹੈ। ਉਸ ਨੇ ਕਿਹਾ,‘ਕੁਵੈਤ ਖ਼ਿਲਾਫ਼ ਮੈਚ ਆਖਰੀ ਮੈਚ ਹੋਵੇਗਾ।’ ਭਾਰਤ ਇਸ ਸਮੇਂ ਗਰੁੱਪ ‘ਏ’ ਵਿੱਚ ਮੋਹਰੀ ਕਤਰ ਤੋਂ ਪਿੱਛੇ 4 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਛੇਤਰੀ ਨੇ ਮਾਰਚ 'ਚ ਗੁਹਾਟੀ 'ਚ ਅਫ਼ਗਾਨਿਸਤਾਨ ਖ਼ਿਲਾਫ਼ ਭਾਰਤ ਲਈ ਆਪਣਾ 150ਵਾਂ ਮੈਚ ਖੇਡਿਆ ਸੀ। ਉਸ ਨੇ ਉਸ ਮੈਚ ਵਿੱਚ ਇੱਕ ਗੋਲ ਵੀ ਕੀਤਾ ਸੀ। ਹਾਲਾਂਕਿ ਭਾਰਤ ਇਹ ਮੈਚ 1-2 ਨਾਲ ਹਾਰ ਗਿਆ ਸੀ। ਛੇਤਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2005 ਵਿੱਚ ਕੀਤੀ ਸੀ। ਹੁਣ ਤੱਕ ਉਹ ਦੇਸ਼ ਲਈ 94 ਗੋਲ ਕਰ ਚੁੱਕੇ ਹਨ।

Advertisement

Advertisement
Advertisement