ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ-ਅਮਰੀਕੀ ਸੁਹਾਸ ਨੇ ਵਰਜੀਨੀਆ ਪ੍ਰਾਇਮਰੀ ਦੀ ਚੋਣ ਜਿੱਤੀ

07:02 AM Jun 20, 2024 IST

ਵਾਸ਼ਿੰਗਟਨ:

Advertisement

ਭਾਰਤੀ-ਅਮਰੀਕੀ ਸੁਹਾਸ ਸੁਬਰਾਮਨੀਅਮ ਨੇ ਵਰਜੀਨੀਆ ’ਚ ਡੈਮੋਕਰੈਟਿਕ ਪ੍ਰਾਇਮਰੀ ਸੀਟ ਜਿੱਤ ਲਈ ਹੈ। ਉਨ੍ਹਾਂ ਇਕ ਹੋਰ ਭਾਰਤੀ-ਅਮਰੀਕੀ ਕ੍ਰਿਸਟਲ ਕੌਲ ਸਮੇਤ 11 ਹੋਰ ਉਮੀਦਵਾਰਾਂ ਨੂੰ ਹਰਾਇਆ। ਸਾਲ 2019 ’ਚ ਵਰਜੀਨੀਆ ਜਨਰਲ ਅਸੈਂਬਲੀ ਅਤੇ 2023 ’ਚ ਵਰਜੀਨੀਆ ਸਟੇਟ ਸੈਨੇਟ ਲਈ ਚੁਣਿਆ ਜਾਣ ਵਾਲਾ ਸੁਬਰਾਮਨੀਅਮ ਪਹਿਲਾ ਭਾਰਤੀ-ਅਮਰੀਕੀ, ਦੱਖਣ ਏਸ਼ਿਆਈ ਅਤੇ ਹਿੰਦੂ ਆਗੂ ਹੈ। ਹੁਣ ਉਹ ਵਰਜੀਨੀਆ ਸੀਟ ਤੋਂ ਅਮਰੀਕੀ ਪ੍ਰਤੀਨਿਧ ਸਭਾ ਦੀ ਦੌੜ ’ਚ ਹੈ ਜਿਥੇ ਭਾਰਤੀ-ਅਮਰੀਕੀਆਂ ਦੀ ਵੱਡੀ ਆਬਾਦੀ ਹੈ। ਮੌਜੂਦਾ ਸੰਸਦ ਮੈਂਬਰ ਡੈਮੋਕਰੈਟ ਜੈਨਿਫਰ ਵੈਕਸਟਨ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਉਹ ਚੋਣ ਨਹੀਂ ਲੜੇਗੀ। ਸੁਬਰਾਮਨੀਅਮ (37) ਦਾ ਹਿਊਸਟਨ ’ਚ ਜਨਮ ਹੋਇਆ ਹੈ ਅਤੇ ਉਸ ਦੇ ਮਾਪੇ ਬੰਗਲੂਰੂ ਤੋਂ ਆਏ ਸਨ। ਸਾਲ 2015 ’ਚ ਉਸ ਨੂੰ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵ੍ਹਾਈਟ ਹਾਊਸ ਤਕਨਾਲੋਜੀ ਪਾਲਿਸੀ ਸਲਾਹਕਾਰ ਨਿਯੁਕਤ ਕੀਤਾ ਸੀ। -ਪੀਟੀਆਈ

Advertisement
Advertisement