India wins Women’s ODI Tri-Seriesਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਕ ਦਿਨਾ ਮੈਚਾਂ ਦੀ ਸੀਰੀਜ਼ ਜਿੱਤੀ; ਫਾਈਨਲ ’ਚ ਸ੍ਰੀਲੰਕਾ ਨੂੰ 97 ਦੌੜਾਂ ਨਾਲ ਹਰਾਇਆ
06:02 PM May 11, 2025 IST
ਕੋਲੰਬੋ, 11 ਮਈ
ਇੱਥੇ ਭਾਰਤ ਤੇ ਸ੍ਰੀਲੰਕਾ ਦੀ ਮਹਿਲਾ ਕ੍ਰਿਕਟ ਟੀਮ ਦੀ ਤਿੰਨ ਇਕ ਦਿਨਾ ਮੈਚਾਂ ਦੀ ਸੀਰੀਜ਼ ਭਾਰਤ ਨੇ ਜਿੱਤ ਲਈ ਹੈ। ਭਾਰਤ ਦੀ ਉਪ-ਕਪਤਾਨ ਸਮ੍ਰਿਤੀ ਮੰਦਾਨਾ ਦੇ ਸ਼ਾਨਦਾਰ ਸੈਂਕੜੇ ਨਾਲ ਸੀਰੀਜ਼ ਦੇ ਫਾਈਨਲ ਵਿੱਚ ਭਾਰਤ ਨੇ ਸ੍ਰੀਲੰਕਾ ਖਿਲਾਫ ਪੰਜਾਹ ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 342 ਦੌੜਾਂ ਬਣਾਈਆਂ। ਇਸ ਦੇ ਮੁਕਾਬਲੇ ਸ੍ਰੀਲੰਕਾ ਦੀ ਟੀਮ 48.2 ਓਵਰਾਂ ਵਿੱਚ 245 ਦੌੜਾਂ ’ਤੇ ਆਊਟ ਹੋ ਗਈ ਤੇ ਭਾਰਤ ਨੇ ਮੈਚ 97 ਦੌੜਾਂ ਨਾਲੀ ਜਿੱਤ ਲਿਆ। ਇਸ ਤੋਂ ਪਹਿਲਾਂ ਭਾਰਤ ਵਲੋਂ ਮੰਦਾਨਾ ਨੇ 15 ਚੌਕੇ ਅਤੇ ਦੋ ਛੱਕੇ ਮਾਰ ਕੇ ਟੀਮ ਨੂੰ ਮਜ਼ਬੂਤੀ ਦਿੱਤੀ। ਮੰਦਾਨਾ ਨੇ ਦੂਜੀ ਵਿਕਟ ਲਈ ਹਰਲੀਨ ਦਿਓਲ ਨਾਲ 106 ਗੇਂਦਾਂ ’ਤੇ 120 ਦੌੜਾਂ ਜੋੜੀਆਂ। ਪੀਟੀਆਈ
Advertisement
Advertisement