ਭਾਰਤ ਕਰੇਗਾ ਏਸ਼ਿਆਈ ਰਾਈਫਲ ਅਤੇ ਪਿਸਟਲ ਕੱਪ ਦੀ ਮੇਜ਼ਬਾਨੀ
06:22 AM Nov 28, 2024 IST
ਨਵੀਂ ਦਿੱਲੀ:
Advertisement
ਭਾਰਤ 2026 ਵਿੱਚ ਏਸ਼ਿਆਈ ਰਾਈਫਲ ਅਤੇ ਪਿਸਟਲ ਕੱਪ ਦੀ ਮੇਜ਼ਬਾਨੀ ਕਰੇਗਾ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐੱਨਆਰਏਆਈ) ਨੇ ਅੱਜ ਇਹ ਐਲਾਨ ਕੀਤਾ। ਇਸ ਮਹਾਦੀਪੀ ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤ ਨੂੰ ਸੌਂਪਣ ਦਾ ਫੈਸਲਾ ਏਸ਼ਿਆਈ ਨਿਸ਼ਾਨੇਬਾਜ਼ੀ ਕਨਫੈਡਰੇਸ਼ਨ (ਏਐੱਸਸੀ) ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਏਐੱਸਸੀ ਦੇ ਜਨਰਲ ਸਕੱਤਰ ਡੁਏਜ਼ ਅਲੋਤੈਬੀ ਨੇ ਐੱਨਆਰਏਆਈ ਦੇ ਸਕੱਤਰ ਜਨਰਲ ਸੁਲਤਾਨ ਸਿੰਘ ਨੂੰ ਭੇਜੇ ਪੱਤਰ ਵਿੱਚ ਮੇਜ਼ਬਾਨ ਫੈਡਰੇਸ਼ਨ ਨੂੰ ਮੁਕਾਬਲੇ ਦੀਆਂ ਪ੍ਰਸਤਾਵਿਤ ਤਰੀਕਾਂ ਬਾਰੇ ਸੂਚਿਤ ਕਰਨ ਲਈ ਕਿਹਾ ਹੈ। ਸੁਲਤਾਨ ਸਿੰਘ ਨੇ ਕਿਹਾ, ‘ਅਸੀਂ ਇੱਕ ਹੋਰ ਕੌਮਾਂਤਰੀ ਸ਼ੂਟਿੰਗ ਟੂਰਨਾਮੈਂਟ ਦੀ ਮੇਜ਼ਬਾਨੀ ਕਰਕੇ ਬਹੁਤ ਖੁਸ਼ ਹਾਂ।’ -ਪੀਟੀਆਈ
Advertisement
Advertisement