ਯੂਏਈ ਤੇ ਬੰਗਲਾਦੇਸ਼ ਨੂੰ ਭਾਰਤ ਨਿਰਯਾਤ ਕਰੇਗਾ 64400 ਟਨ ਪਿਆਜ਼
11:49 AM Mar 04, 2024 IST
ਨਵੀਂ ਦਿੱਲੀ, 4 ਮਾਰਚ
ਸਰਕਾਰ ਨੇ ਨੈਸ਼ਨਲ ਕੋਆਪ੍ਰੇਟਿਵ ਐਕਸਪੋਰਟਸ ਲਿਮਟਿਡ (ਐੱਨਸੀਈਐੱਲ) ਰਾਹੀਂ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਬੰਗਲਾਦੇਸ਼ ਨੂੰ 64,400 ਟਨ ਪਿਆਜ਼ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਹੈ। ਵਣਜ ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਬੰਗਲਾਦੇਸ਼ ਨੂੰ 50,000 ਟਨ ਪਿਆਜ਼ ਦੀ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਦਕਿ 14,400 ਟਨ ਯੂਏਈ ਨੂੰ ਨਿਰਯਾਤ ਕੀਤਾ ਜਾਵੇਗਾ। ਹਾਲਾਂਕਿ ਮੌਜੂਦਾ ਸਮੇਂ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ ਹੈ ਪਰ ਸਰਕਾਰ ਕੁੱਝ ਮਿੱਤਰ ਮੁਲਕਾਂ ਨੂੰ ਤੈਅ ਮਾਤਰਾ ’ਚ ਇਸ ਦੇ ਨਿਰਯਾਤ ਦੀ ਇਜਾਜ਼ਤ ਦੇ ਸਕਦੀ ਹੈ।
Advertisement
Advertisement