ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਵੱਲੋਂ ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਦੇ ਦੂਜੇ ਗੇੜ ਦਾ ਸਫਲ ਪਰੀਖਣ

10:40 PM Jul 24, 2024 IST

ਨਵੀਂ ਦਿੱਲੀ, 24 ਜੁਲਾਈ
ਭਾਰਤ ਨੇ ਅੱਜ ਆਪਣੀ ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਦੇ ਦੂਜੇ ਗੇੜ ਦਾ ਸਫਲ ਪਰੀਖਣ ਕੀਤਾ। ਇਸ ਦੌਰਾਨ 5,000 ਕਿਲੋਮੀਟਰ ਦੂਰ ਤੱਕ ਮਾਰ ਕਰਨ ਵਾਲੀਆਂ ਦੁਸ਼ਮਣ ਦੀਆਂ ਮਿਜ਼ਾਈਲਾਂ ਤੋਂ ਬਚਾਅ ਲਈ ਦੇਸ਼ ਵਿੱਚ ਹੀ ਵਿਕਸਤ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਇਕ ਬਿਆਨ ਵਿੱਚ ਦੱਸਿਆ ਕਿ ਉਡਾਣ ਪਰੀਖਣ ਦੌਰਾਨ ਸਾਰੇ ਪਰੀਖਣ ਟੀਚਿਆਂ ਨੂੰ ਸੌ ਫੀਸਦ ਪ੍ਰਾਪਤ ਕੀਤਾ ਗਿਆ, ਜਿਸ ਨਾਲ ਸੰਪੂਰਨ ਨੈੱਟਵਰਕ-ਕੇਂਦਰਿਤ ਜੰਗੀ ਹਥਿਆਰ ਪ੍ਰਣਾਲੀ ਦੀ ਪੁਸ਼ਟੀ ਹੋਈ। ਪ੍ਰੈੱਸ ਬਿਆਨ ਮੁਤਾਬਕ, ਮਿਜ਼ਾਈਲ ਦਾ ਪਰੀਖਣ ਉਡੀਸਾ ਦੇ ਚਾਂਦੀਪੁਰ ਸਥਿਤ ਇੰਟੈਗ੍ਰੇਟਿਡ ਪਰੀਖਣ ਰੇਂਜ (ਆਈਟੀਆਰ) ਵਿੱਚ ਕੀਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਫਲ ਉਡਾਣ ਪਰੀਖਣ ਲਈ ਡੀਆਰਡੀਓ ਦੀ ਸ਼ਲਾਘਾ ਕੀਤੀ। ਪ੍ਰੈੱਸ ਬਿਆਨ ਮੁਤਾਬਕ ਟੀਚਾ ਮਿਜ਼ਾਈਲ ਨੂੰ ਬਾਅਦ ਦੁਪਹਿਰ 4.20 ਵਜੇ ਇਕ ਦੁਸ਼ਮਣ ਬੈਲਿਸਟਿਕ ਮਿਜ਼ਾਈਲ ਵਜੋਂ ਦਾਗਿਆ ਗਿਆ ਜਿਸ ਦਾ ਧਰਤੀ ਤੇ ਸਮੁੰਦਰ ’ਤੇ ਤਾਇਨਾਤ ਹਥਿਆਰ ਪ੍ਰਣਾਲੀ ਰਡਾਰਾਂ ਵੱਲੋਂ ਪਤਾ ਲਾਇਆ ਗਿਆ ਅਤੇ ‘ਇੰਟਰਸੈਪਟਰ’ ਪ੍ਰਣਾਲੀ ਨੂੰ ਸਰਗਰਮ ਕਰ ਦਿੱਤਾ ਗਿਆ। ਦੂਜੇ ਗੇੜ ’ਚ ਏਡੀ ਐਂਡੋ-ਐਟਮੋਸਫੈਰਿਕ ਮਿਜ਼ਾਈਲ ਨੂੰ ਬਾਅਦ ਦੁਪਹਿਰ 4.24 ਵਜੇ ਚਾਂਦੀਪੁਰ ਸਥਿਤ ਆਈਟੀਆਰ ਦੇ ਐੱਲਸੀ 3 ਤੋਂ ਦਾਗਿਆ ਗਿਆ। -ਪੀਟੀਆਈ

Advertisement

Advertisement
Advertisement