For the best experience, open
https://m.punjabitribuneonline.com
on your mobile browser.
Advertisement

ਨੀਤਾ ਅੰਬਾਨੀ ਮੁੜ ਨਿਰਵਿਰੋਧ ਚੁਣੀ ਗਈ ਕੌਮਾਂਤਰੀ ਓਲੰਪਿਕ ਕਮੇਟੀ ਦੀ ਮੈਂਬਰ

11:22 PM Jul 24, 2024 IST
ਨੀਤਾ ਅੰਬਾਨੀ ਮੁੜ ਨਿਰਵਿਰੋਧ ਚੁਣੀ ਗਈ ਕੌਮਾਂਤਰੀ ਓਲੰਪਿਕ ਕਮੇਟੀ ਦੀ ਮੈਂਬਰ
Advertisement

ਨਵੀਂ ਦਿੱਲੀ, 24 ਜੁਲਾਈ

Advertisement

ਭਾਰਤੀ ਖੇਡ ਪ੍ਰਸ਼ਾਸਕ ਨੀਤਾ ਅੰਬਾਨੀ ਨੂੰ ਅੱਜ ਪੈਰਿਸ ਵਿੱਚ ਸਰਬਸੰਮਤੀ ਨਾਲ ਮੁੜ ਭਾਰਤ ਤੋਂ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦਾ ਮੈਂਬਰ ਚੁਣਿਆ ਗਿਆ। ਪੈਰਿਸ ਵਿੱਚ ਚੱਲ ਰਹੇ ਆਈਓਸੀ ਦੇ 142ਵੇਂ ਸੈਸ਼ਨ ਦੌਰਾਨ ਹੋਈ ਵੋਟਿੰਗ ਵਿੱਚ ਨੀਤਾ ਅੰਬਾਨੀ ਨੂੰ 100 ਫ਼ੀਸਦ ਵੋਟਾਂ ਮਿਲੀਆਂ। ਅੰਬਾਨੀ ਨੇ ਕਿਹਾ, ‘‘ਮੈਂ ਮੁੜ ਤੋਂ ਕੌਮਾਂਤਰੀ ਓਲੰਪਿਕ ਕਮੇਟੀ ਦੀ ਮੈਂਬਰ ਚੁਣੇ ਜਾਣ ’ਤੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਮੈਂ ਪ੍ਰਧਾਨ (ਥੌਮਸ) ਬਾਕ ਅਤੇ ਆਈਓਸੀ ਦੇ ਆਪਣੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦੀ ਹਾਂ।’’ -ਪੀਟੀਆਈ

Advertisement
Author Image

Advertisement
Advertisement
×