ਭਾਰਤ ਨੇ ਸਾਊਦੀ ਅਰਬ ਨਾਲ ਹੱਜ ਸਮਝੌਤੇ ’ਤੇ ਦਸਤਖ਼ਤ ਕੀਤੇ
06:28 AM Jan 14, 2025 IST
Advertisement
ਨਵੀਂ ਦਿੱਲੀ, 13 ਜਨਵਰੀ
ਭਾਰਤ ਨੇ ਅੱਜ ਸਾਊਦੀ ਅਰਬ ਨਾਲ ਹੱਜ ਸਮਝੌਤੇ ’ਤੇ ਦਸਤਖਤ ਕਰਕੇ 1,75,025 ਤੀਰਥ ਯਾਤਰੀਆਂ ਦੇ ਆਪਣੇ ਕੋਟੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਜੇਦਾਹ ਵਿਚ ਸਾਊਦੀ ਅਰਬ ਦੇ ਹੱਜ ਅਤੇ ਉਮਰਾਹ ਮੰਤਰੀ ਤੌਫੀਕ ਬਿਨ ਫਜ਼ਾਨ ਅਲ-ਰਬੀਆ ਨਾਲ ਸਮਝੌਤੇ ’ਤੇ ਦਸਤਖਤ ਕੀਤੇ। ਇਸ ਬਾਰੇ ਰਿਜਿਜੂ ਨੇ ਐਕਸ ’ਤੇ ਕਿਹਾ, ‘ਸਾਊਦੀ ਅਰਬ ਦੇ ਹੱਜ ਅਤੇ ਉਮਰਾਹ ਮੰਤਰੀ ਡਾ. ਤੌਫੀਕ ਬਿਨ ਫਜ਼ਾਨ ਅਲ-ਰਬੀਆ ਨਾਲ ਮੁਲਾਕਾਤ ਦੌਰਾਨ ਅਸੀਂ ਹੱਜ 2025 ਨਾਲ ਜੁੜੇ ਅਹਿਮ ਮਾਮਲਿਆਂ ’ਤੇ ਚਰਚਾ ਕੀਤੀ ਅਤੇ ਹੱਜ ’ਤੇ ਜਾਣ ਵਾਲੇ ਭਾਰਤੀਆਂ ਲਈ ਤਜ਼ਰਬਾ ਹੋਰ ਬਿਹਤਰ ਬਣਾਉਣ ਲਈ ਕਦਮਾਂ ਦੀ ਪੜਚੋਲ ਕੀਤੀ। ਇਸ ਨਾਲ ਸਾਡੇ ਦੁਵੱਲੇ ਸਬੰਧ ਵੀ ਮਜ਼ਬੂਤ ਹੋਣਗੇ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਇਸ ਸਮਝੌਤੇ ਦਾ ਸਵਾਗਤ ਕਰਦੇ ਹਨ। ਇਹ ਭਾਰਤ ਦੇ ਹੱਜ ਯਾਤਰੀਆਂ ਲਈ ਸ਼ਾਨਦਾਰ ਖ਼ਬਰ ਹੈ। -ਪੀਟੀਆਈ
Advertisement
Advertisement
Advertisement