ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਵੱਲੋਂ ਕੰਟਰੋਲ ਰੇਖਾ ’ਤੇ ਬੁੱਧ ਦੇ ਬੁੱਤ ਰਾਹੀਂ ਚੀਨ ਨੂੰ ‘ਸ਼ਾਂਤੀ’ ਦਾ ਸੁਨੇਹਾ

07:45 AM Jul 08, 2024 IST
ਮਹਾਤਮਾ ਬੁੱਧ ਦੇ ਬੁੱਤ ਦੇ ਉਦਘਾਟਨ ਮੌਕੇ ਹਾਜ਼ਰ ਸੈਨਾ ਦੇ ਅਧਿਕਾਰੀ ਤੇ ਸਥਾਨਕ ਲੋਕ।

ਅਜੈ ਬੈਨਰਜੀ
ਨਵੀਂ ਦਿੱਲੀ, 7 ਜੁਲਾਈ
ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਜਿੱਥੇ ਭਾਰਤ ਤੇ ਚੀਨ ਦੀਆਂ ਹਥਿਆਰਬੰਦ ਸੈਨਾਵਾਂ ਨੇ ਆਪੋ-ਆਪਣੀ ਥਾਂ ’ਤੇ ਸਥਿਤੀ ਬਰਕਰਾਰ ਰੱਖੀ ਹੋਈ ਹੈ, ਉੱਥੇ ਹੀ ਨਵੀਂ ਦਿੱਲੀ ਨੇ ‘ਆਸਥਾ’ ਤੇ ‘ਸ਼ਰਧਾ’ ਨੂੰ ਜੋੜ ਕੇ ਅਮਨ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਨੇ ਐੱਲਏਸੀ ’ਤੇ ਵੱਖ ਵੱਖ ਅਹਿਮ ਥਾਵਾਂ ’ਤੇ ਭਗਵਾਨ ਬੁੱਧ ਦੇ ਬੁੱਤ ਸਥਾਪਤ ਕੀਤੇ ਹਨ। ਐੱਲਏਸੀ ’ਤੇ ਦੋ ਹੋਰ ਥਾਵਾਂ ’ਤੇ ਇਸੇ ਤਰ੍ਹਾਂ ਦੇ ਬੁੱਤ ਸਥਾਪਤ ਕਰਨ ਦੀ ਯੋਜਨਾ ਹੈ।
ਦੱਸਿਆ ਜਾ ਰਿਹਾ ਹੈ ਕਿ 135 ਕਿਲੋਮੀਟਰ ਚੌੜੀ ਪੈਂਗੌਂਗ ਝੀਲ ਦੇ ਉੱਤਰ-ਪੱਛਮੀ ਕਿਨਾਰੇ ’ਤੇ ਲੁਕੁੰਗ ’ਚ ਭਗਵਾਨ ਬੁੱਧ ਦਾ ਬੁੱਤ ਸਥਾਪਤ ਕੀਤਾ ਗਿਆ ਹੈ। ਇੱਕ ਹੋਰ ਬੁੱਤ ਚੁਸ਼ੁਲ ’ਚ ਸਪੈਂਗੁਰ ਗੈਪ ਦੇ ਸਾਹਮਣੇ ਸਥਾਪਤ ਕੀਤਾ ਗਿਆ ਹੈ। ਇਸ ਥਾਂ ’ਤੇ ਦੋਵਾਂ ਮੁਲਕਾਂ ਦੀਆਂ ਸੈਨਾਵਾਂ ਆਹਮੋ-ਸਾਹਮਣੇ ਹੁੰਦੀਆਂ ਹਨ। ਸੂਤਰਾਂ ਨੇ ਦੱਸਿਆ ਕਿ ਅਜਿਹੇ ਦੋ ਹੋਰ ਬੁੱਤ ਸਥਾਪਤ ਕਰਨ ਦੀ ਯੋਜਨਾ ਹੈ। ਇੱਕ ਡੈਮਚੋਕ ਵਿੱਚ ਅਤੇ ਦੂਜੀ ਥਾਂ ਅਜੇ ਤੈਅ ਨਹੀਂ ਕੀਤੀ ਗਈ। ਲੁਕੁੰਗ ਤੇ ਚੁਸ਼ੁਲ 1962 ਦੀ ਭਾਰਤ-ਚੀਨ ਜੰਗ ਦੌਰਾਨ ਹੋਈਆਂ ਖੂਨੀ ਲੜਾਈਆਂ ਦੇ ਗਵਾਹ ਹਨ।
ਲੁਕੁੰਗ ਪੈਂਗੌਂਗ ਸੋ ਦੇ ਉੱਤਰੀ ਤੱਟ ’ਤੇ ‘ਫਿੰਗਰ 4’ ਦੇ ਠੀਕ ਪੱਛਮ ਵਿੱਚ ਹੈ, ਜਿੱਥੇ 1962 ਵਿੱਚ ਸੈਨਾ ਵੱਲੋਂ ਚੀਨੀ ਸੈਨਿਕਾਂ ਨੂੰ ਵਾਪਸ ਭੇਜਿਆ ਗਿਆ ਸੀ। ਬੁੱਤਾਂ ਦੇ ਸੁਨੇਹੇ ਬਾਰੇ ਪੁੱਛੇ ਜਾਣ ’ਤੇ ਇੱਕ ਅਧਿਕਾਰੀ ਨੇ ਕਿਹਾ, ‘ਬੰਦੂਕਾਂ, ਟੈਂਕ, ਮਿਜ਼ਾਈਲਾਂ ਤੇ ਸੈਨਿਕ ਆਪਣੀਆਂ ਥਾਵਾਂ ’ਤੇ ਹੀ ਬਣੇ ਰਹਿਣਗੇ।
ਬੁੱਧ ਦੇ ਬੁੱਤ ਫੌਜੀ ਤੇ ਕੂਟਨੀਤਕ ਰੁਖ਼ ’ਚ ਕਿਸੇ ਵੀ ਤਬਦੀਲੀ ਦਾ ਸੰਕੇਤ ਨਹੀਂ ਹਨ।’ ਇੱਕ ਅਧਿਕਾਰੀ ਨੇ ਇਨ੍ਹਾਂ ਬੁੱਤਾਂ ਦਾ ਜ਼ਿਕਰ ਲੱਦਾਖੀ ਬੋਧੀਆਂ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਰੂਪ ਵਿੱਚ ਕੀਤਾ ਜੋ ਸਦੀਆਂ ਤੋਂ ਇੱਥੇ ਰਹਿ ਰਹੇ ਹਨ।

Advertisement

ਬੀਤੇ ਹਫ਼ਤੇ ਕੀਤਾ ਗਿਆ ਸੀ ਉਦਘਾਟਨ

ਪਿਛਲੇ ਹਫ਼ਤੇ ਭਾਰਤੀ ਸੈਨਾ ਦੇ ਅਧਿਕਾਰੀਆਂ ਤੇ ਸਥਾਨਕ ਲੋਕਾਂ ਦੀ ਹਾਜ਼ਰੀ ’ਚ ਬੁੱਤਾਂ ਤੋਂ ਪਹਿਲੀ ਵਾਰ ਪਰਦਾ ਹਟਾਇਆ ਗਿਆ। ਪੂਰਬੀ ਲੱਦਾਖ ’ਚ ਤਾਇਨਾਤ ਭਾਰਤੀ ਸੈਨਾ ਦੀ ਲੇਹ ’ਚ ਸਥਿਤ 14ਵੀਂ ਕੋਰ ਨੇ ਬੀਤੇ ਦਿਨ ਐਕਸ ’ਤੇ ਬੁੱਤਾਂ ਦੀ ਇੱਕ ਵੀਡੀਓ ਪੋਸਟ ਕੀਤੀ ਅਤੇ ਕਿਹਾ, ‘ਵਸੂਧੈਵ ਕੁਟੁੰਬਕਮ ਦੇ ਸਾਰ ਤੱਤ ਨੂੰ ਕਾਇਮ ਰੱਖਣਾ, ਪੂਰਬੀ ਲੱਦਾਖ ਦੇ ਮੂਹਰਲੇ ਇਲਾਕਿਆਂ ’ਚ ਇਕਜੁੱਟਤਾ, ਅਧਿਆਤਮਕ ਮੁੱਲਾਂ ਤੇ ਅਮਨ-ਸ਼ਾਂਤੀ ਨੂੰ ਬਣਾਏ ਰੱਖਣ ਲਈ ਦੁਨੀਆ ਇੱਕ ਪਰਿਵਾਰ ਹੈ।’ ਵੀਡੀਓ ’ਚ ਕਿਹਾ ਗਿਆ ਹੈ ਕਿ ਭਗਵਾਨ ਬੁੱਧ ਦੇ ਬੁੱਤ ‘ਭੂਮੀਸਪ੍ਰਸ਼ ਮੁਦਰਾ’ ਵਿੱਚ ਹਨ। ਦੱਸਿਆ ਗਿਆ ਹੈ ਕਿ ਇਹ ਬੋਧੀ ਦਰੱਖਤ ਹੇਠਾਂ ਬੁੱਧ ਨੂੰ ਗਿਆਨ ਪ੍ਰਾਪਤ ਹੋਣ ਦਾ ਪ੍ਰਤੀਕ ਹੈ।

Advertisement
Advertisement