ਮਸਕਟ, 15 ਦਸੰਬਰਭਾਰਤ ਨੇ ਅੱਜ ਇਥੇ ਤਿੰਨ ਵਾਰ ਦੇ ਚੈਂਪੀਅਨ ਚੀਨ ਨੂੰ ਪੈਨਲਟੀ ਸ਼ੂਟਆਊਟ ਵਿਚ 3-2 (1-1) ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਦੀ ਜਿੱਤ ਵਿਚ ਗੋਲਕੀਪਰ ਨਿਧੀ ਦੀ ਅਹਿਮ ਭੂਮਿਕਾ ਰਹੀ ਜਿਸ ਨੇ ਤਿੰਨ ਗੋਲ ਬਚਾਏ। ਇਸ ਤੋਂ ਪਹਿਲਾਂ ਚਾਰ ਕੁਆਰਟਰਾਂ ਦੀ ਖੇਡ ਦੌਰਾਨ ਸਕੋਰ ਲਾਈਨ 1-1 ਨਾਲ ਬਰਾਬਰ ਰਹੀ। ਚੀਨ ਦੀ ਕਪਤਾਨ ਜਿਨਜ਼ੁਆਂਗ ਟੈਨ ਨੇ 30ਵੇਂ ਮਿੰਟ ਵਿਚ ਗੋਲ ਕੀਤਾ ਤੇ ਭਾਰਤ ਦੀ ਸਿਵਾਚ ਕੰਨਿਕਾ ਨੇ ਦੂਜੇ ਅੱਧ (41ਵੇਂ ਮਿੰਟ) ਵਿਚ ਗੋਲ ਕਰਕੇ ਸਕੋਰ ਲਾਈਨ ਡਰਾਅ ਕਰ ਦਿੱਤੀ। ਸ਼ੂਟਆਊਟ ਦੌਰਾਨ ਭਾਰਤ ਲਈ ਸਾਕਸ਼ੀ ਰਾਣਾ, ਇਸ਼ਿਕਾ ਤੇ ਸੁਨੇਲਿਤਾ ਟੋਪੋ ਨੇ ਗੋਲ ਕੀਤੇ। ਮੁਮਤਾਜ਼ ਖ਼ਾਨ ਤੇ ਕੰਨਿਕਾ ਸਿਵਾਚ ਗੋਲ ਕਰਨ ਤੋਂ ਖੁੰਝ ਗਈਆਂ। -ਪੀਟੀਆਈ