ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਸ਼ਵ ਜੂਨੀਅਰ ਸਕੁਐਸ਼ ਟੀਮ ਮੁਕਾਬਲਿਆਂ ਦੇ ਕੁਆਰਟਰ ਫਾਈਨਲ ’ਚ ਪੁੱਜਿਆ ਭਾਰਤ

08:11 AM Jul 22, 2024 IST

ਹਿਊਸਟਨ: ਭਾਰਤੀ ਲੜਕੇ ਅਤੇ ਲੜਕੀਆਂ ਇੱਥੇ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਟੀਮ ਮੁਕਾਬਲਿਆਂ ਦੇ ਕੁਆਰਟਰ ਫਾਈਨਲ ’ਚ ਪੁੱਜ ਗਏ ਹਨ। ਹੁਣ ਲੜਕਿਆਂ ਤੇ ਲੜਕੀਆਂ ਦਾ ਮੁਕਾਬਲਾ ਕ੍ਰਮਵਾਰ ਦੱਖਣੀ ਕੋਰੀਆ ਤੇ ਮਲੇਸ਼ੀਆ ਨਾਲ ਹੋਵੇਗਾ, ਜੋ ਉਸ ਤੋਂ ਰੈਂਕਿੰਗ ਵਿੱਚ ਉੱਪਰ ਹੈ। ਲੜਕਿਆਂ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਕੈਨੇਡਾ ਨੂੰ 2-0 ਨਾਲ ਹਰਾਇਆ ਤੇ ਹੁਣ ਟੀਮ ਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਦੱਖਣੀ ਕੋਰੀਆ ਨਾਲ ਹੋਵੇਗਾ। ਲੜਕੀਆਂ ਦੀ ਟੀਮ ਆਪਣੇ ਆਖ਼ਰੀ ਲੀਗ ਮੈਚ ਵਿੱਚ ਹਾਂਗਕਾਂਗ ਤੋਂ 1-2 ਨਾਲ ਹਾਰ ਗਈ, ਜਿਸ ਨਾਲ ਗਰੁੱਪ ਡੀ ਵਿੱਚ ਦੂਜੇ ਸਥਾਨ ’ਤੇ ਰਹਿਣ ਮਗਰੋਂ ਹੁਣ ਉਸ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਮਲੇਸ਼ੀਆ ਨਾਲ ਹੋਵੇਗਾ। ਵਿਅਕਤੀਗਤ ਕਾਂਸੇ ਦਾ ਤਗ਼ਮਾ ਜਿੱਤਣ ਵਾਲੇ ਸ਼ੋਰਿਆ ਬਾਵਾ ਨੇ ਪੰਜ ਗੇਮ ਦੇ ਮੁਕਾਬਲੇ ਵਿੱਚ ਯੂਸਫ ਸਰਹਾਨ ਨੂੰ 12-14, 9-11, 11-7, 11-3, 11-1 ਨਾਲ ਹਰਾ ਦਿੱਤਾ, ਜਦਕਿ ਅਰਹਿੰਤ ਕੇਐੱਸ ਨੇ 15-13, 12-10, 8-11, 11-2 ਦੀ ਜਿੱਤ ਨਾਲ ਇਵਾਨ ਹੈਰਿਸ ਤੋਂ ਵਿਅਕਤੀਗਤ ਮੁਕਾਬਲੇ ਵਿੱਚ ਮਿਲੀ ਹਾਰ ਦਾ ਬਦਲਾ ਲਿਆ। -ਪੀਟੀਆਈ

Advertisement

Advertisement
Advertisement