ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਨੇ ਮਹਿਲਾ ਟੈਸਟ ਕ੍ਰਿਕਟ ’ਚ ਸਭ ਤੋਂ ਵੱਡਾ ਟੀਮ ਸਕੋਰ ਬਣਾਇਆ

07:59 AM Jun 30, 2024 IST
ਵਿਕਟ ਲੈਣ ਮਗਰੋਂ ਖ਼ੁਸ਼ੀ ਮਨਾਉਂਦੀਆਂ ਹੋਈਆਂ ਭਾਰਤੀ ਖਿਡਾਰਨਾਂ। -ਫੋਟੋ: ਪੀਟੀਆਈ

ਚੇਨੱਈ, 29 ਜੂਨ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਇਥੇ ਦੱਖਣੀ ਅਫਰੀਕਾ ਖਿਲਾਫ਼ ਇਕਲੌਤੇ ਟੈਸਟ ਮੈਚ ਦੇ ਦੂਜੇ ਦਿਨ ਆਸਟਰੇਲੀਆ ਦੇ 9 ਵਿਕਟਾਂ ’ਤੇ 575 ਦੌੜਾਂ ਬਣਾਉਣ ਦਾ ਰਿਕਾਰਡ ਤੋੜਦਿਆਂ ਮਹਿਲਾ ਟੈਸਟ ਕ੍ਰਿਕਟ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਟੀਮ ਸਕੋਰ ਖੜ੍ਹਾ ਕੀਤਾ ਹੈ। ਭਾਰਤੀ ਟੀਮ ਨੇ ਰਿਕਾਰਡ ਬਣਾਉਣ ਤੋਂ ਬਾਅਦ ਪਹਿਲੀ ਪਾਰੀ 603/6 ਦੇ ਸਕੋਰ ’ਤੇ ਪਾਰੀ ਐਲਾਨ ਦਿੱਤੀ। ਇਸ ਤੋਂ ਬਾਅਦ ਮਾਰੀਜ਼ਾਨੇ ਕੈਪ ਅਤੇ ਸੁੁਨੇ ਲੂਸ ਦੀਆਂ ਸ਼ਾਨਦਾਰ ਪਾਰੀਆਂ ਸਦਕਾ ਦੱਖਣੀ ਅਫਰੀਕਾ ਨੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਚਾਰ ਵਿਕਟਾਂ ’ਤੇ 236 ਦੌੜਾਂ ਬਣਾ ਲਈਆਂ ਸਨ। ਟੀਮ ਹਾਲੇ ਵੀ ਭਾਰਤ ਤੋਂ 367 ਦੌੜਾਂ ਪਿੱਛੇ ਹੈ।
ਮੇਜ਼ਬਾਨ ਟੀਮ ਨੇ ਬੀਤੀ ਰਾਤ ਚਾਰ ਵਿਕਟਾਂ ’ਤੇ 525 ਦੌੜਾਂ ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਆਪਣਾ ਪੰਜਵਾਂ ਟੈਸਟ ਖੇਡ ਰਹੀ ਕਪਤਾਨ ਹਰਮਨਪ੍ਰੀਤ ਕੌਰ ਨੇ ਕ੍ਰਿਕਟ ਦੀ ਸਭ ਤੋਂ ਲੰਮੀ ਵਨਗੀ ਵਿੱਚ ਆਪਣਾ ਪਹਿਲਾ ਨੀਮ ਸੈਂਕੜਾ ਜੜਿਆ ਅਤੇ 115 ਗੇਂਦਾਂ ਵਿੱਚ 69 ਦੌੜਾਂ ਬਣਾਈਆਂ। ਰਿਚਾ ਘੋਸ਼ ਨੇ ਵੀ ਕਰੀਅਰ ਦੀ ਸਰਬੋਤਮ 86 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਮਿਲ ਕੇ ਪੰਜਵੀਂ ਵਿਕਟ ਲਈ 143 ਦੌੜਾਂ ਦੀ ਭਾਈਵਾਲੀ ਕੀਤੀ।
576 ਦੌੜਾਂ ਬਣਾਉਂਦੇ ਹੀ ਭਾਰਤ ਨੇ ਮਹਿਲਾ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਡੇ ਟੀਮ ਸਕੋਰ ਦਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟਰੇਲੀਆ ਦੇ ਨਾਮ ਸੀ। ਆਸਟਰੇਲੀਆ ਨੇ ਇਸ ਸਾਲ ਪਰਥ ਵਿੱਚ ਨੌਂ ਵਿਕਟਾਂ ’ਤੇ 575 ਦੌੜਾਂ ਬਣਾਈਆਂ ਸਨ। ਹਰਮਨਪ੍ਰੀਤ ਦੇ ਆਊਟ ਹੁੰਦੇ ਹੀ 593 ਦੌੜਾਂ ’ਤੇ ਭਾਈਵਾਲੀ ਟੁੱਟ ਗਈ। ਇਸ ਤੋਂ 10 ਦੌੜਾਂ ਬਾਅਦ ਰਿਚਾ ਵੀ ਐਲਬੀਡਬਲਿਊ ਆਊਟ ਹੋ ਗਈ ਅਤੇ ਭਾਰਤੀ ਕਪਤਾਨ ਨੇ ਪਾਰੀ ਐਲਾਨ ਦਿੱਤੀ। ਦੱਖਣੀ ਅਫਰੀਕਾ ਦੇ ਸਿਖਰਲੇ ਬੱਲੇਬਾਜ਼ਾਂ ਨੇ ਵੀ ਸ਼ਾਨਦਾਰ ਸ਼ੁਰੂਆਤ ਕੀਤੀ। ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਨੇ ਚਾਰ ਵਿਕਟਾਂ ਗੁਆ ਕੇ 236 ਦੌੜਾਂ ਬਣਾ ਲਈਆਂ ਸਨ। ਟੀਮ ਹਾਲੇ ਵੀ ਭਾਰਤ ਤੋਂ 367 ਦੌੜਾਂ ਪਿੱਛੇ ਹੈ। ਭਾਰਤ ਵੱਲੋਂ ਸਨੇਹ ਰਾਣਾ ਤਿੰਨ ਅਤੇ ਦੀਪਤੀ ਸ਼ਰਮਾ ਇੱਕ ਵਿਕਟ ਲੈ ਚੁੱਕੀ ਹੈ। -ਪੀਟੀਆਈ

Advertisement

Advertisement
Advertisement