For the best experience, open
https://m.punjabitribuneonline.com
on your mobile browser.
Advertisement

ਭਾਰਤ ਵੱਲੋਂ ਰੂਸ ਦੇ ਤਿੰਨ ਖ਼ਿੱਤਿਆਂ ’ਚ ਆਪਣੇ ਨਾਗਰਿਕਾਂ ਲਈ ਸੇਧਾਂ ਜਾਰੀ

05:59 AM Aug 15, 2024 IST
ਭਾਰਤ ਵੱਲੋਂ ਰੂਸ ਦੇ ਤਿੰਨ ਖ਼ਿੱਤਿਆਂ ’ਚ ਆਪਣੇ ਨਾਗਰਿਕਾਂ ਲਈ ਸੇਧਾਂ ਜਾਰੀ
Advertisement

ਮਾਸਕੋ, 14 ਅਗਸਤ
ਭਾਰਤੀ ਸਫ਼ਾਰਤਖ਼ਾਨੇ ਨੇ ਰੂਸ ਦੇ ਬ੍ਰਿਆਂਸਕ, ਬੇਲਗ੍ਰਾਦ ਅਤੇ ਕੁਰਸਕ ਖ਼ਿੱਤਿਆਂ ਵਿਚਲੇ ਵਿਦਿਆਰਥੀਆਂ ਸਮੇਤ ਆਪਣੇ ਨਾਗਰਿਕਾਂ ਨੂੰ ਸੇਧਾਂ ਜਾਰੀ ਕੀਤੀਆਂ ਹਨ ਕਿ ਉਹ ਕੁਝ ਸਮੇਂ ਲਈ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ। ਰੂਸ ਅਤੇ ਯੂਕਰੇਨ ਵਿਚਕਾਰ ਜੰਗ ਤੇਜ਼ ਹੋਣ ਮਗਰੋਂ ਭਾਰਤੀ ਸਫ਼ਾਰਤਖਾਨੇ ਨੇ ਇਹ ਸੇਧਾਂ ਦਿੱਤੀਆਂ ਹਨ। ਯੂਕਰੇਨੀ ਫੌਜ ਵੱਲੋਂ ਭਾਰੀ ਗੋਲਾਬਾਰੀ ਮਗਰੋਂ ਰੂਸ ਦੇ ਬੇਲਗ੍ਰਾਦ ਖ਼ਿੱਤੇ ਨੇ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਉਧਰ ਕੁਰਸਕ ’ਚ ਸ਼ਨਿਚਰਵਾਰ ਨੂੰ ਹੀ ਐਮਰਜੈਂਸੀ ਐਲਾਨ ਦਿੱਤੀ ਗਈ ਸੀ। ਭਾਰਤੀ ਸਫ਼ਾਰਤਖਾਨੇ ਨੇ ਕਿਹਾ ਕਿ ਭਾਰਤੀ ਨਾਗਰਿਕ ਇਹਤਿਆਤੀ ਕਦਮ ਚੁੱਕਣ ਅਤੇ ਤਿੰਨੋਂ ਖ਼ਿੱਤਿਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨ। ਭਾਰਤੀ ਸਫ਼ਾਰਤਖਾਨੇ ਨੇ ਈਮੇਲ edul.moscow@mea.gov.in ਅਤੇ ਟੈਲੀਫੋਨ ਨੰਬਰ +79652773414 ਜਾਰੀ ਕੀਤੇ ਹਨ। -ਪੀਟੀਆਈ

Advertisement
Advertisement
Author Image

joginder kumar

View all posts

Advertisement