ਭਾਰਤ ਨੇ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ-ਪ੍ਰਾਈਮ ਦੀ ਸਫ਼ਲ ਪਰਖ ਕੀਤੀ
12:05 PM Apr 04, 2024 IST
ਨਵੀਂ ਦਿੱਲੀ, 4 ਅਪਰੈਲ
ਉੜੀਸਾ ਦੇ ਤੱਟ ਤੋਂ ਦੂਰ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ-ਪ੍ਰਾਈਮ ਦਾ ਸਫਲ ਪ੍ਰੀਖਣ ਕੀਤਾ ਗਿਆ। ਰੱਖਿਆ ਮੰਤਰਾਲੇ ਨੇ ਕਿਹਾ ਕਿ ਪ੍ਰੀਖਣ ਬੀਤੀ ਸ਼ਾਮ ਨੂੰ ਕੀਤਾ ਗਿਆ। ਰਣਨੀਤਕ ਬਲ ਕਮਾਂਡ (ਐੱਸਐੱਫਸੀ), ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਨਾਲ 3 ਅਪਰੈਲ ਨੂੰ ਸ਼ਾਮ 7 ਵਜੇ ਅਗਨੀ-ਪ੍ਰਾਈਮ ਦਾ ਸਫਲ ਉਡਾਣ-ਪਰੀਖਣ ਕੀਤਾ। ਮੰਤਰਾਲੇ ਨੇ ਬਿਆਨ ਵਿੱਚ ਕਿ ਪਰਖ ਨੂੰ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਰਣਨੀਤਕ ਬਲਾਂ ਦੇ ਮੁਖੀ ਅਤੇ ਡੀਆਰਡੀਓ ਅਤੇ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਦੇਖਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਫਲ ਪ੍ਰੀਖਣ ਲਈ ਵਧਾਈ ਦਿੱਤੀ ਹੈ।
Advertisement
Advertisement