ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ, ਫਰਾਂਸ ਤੇ ਯੂਏਈ ਵੱਲੋਂ ਅਰਬ ਸਾਗਰ ’ਚ ਜੰਗੀ ਮਸ਼ਕਾਂ

08:07 AM Jan 25, 2024 IST
ਆਬੂ ਧਾਬੀ ਵਿੱਚ ਸਾਂਝੀਆਂ ਮਸ਼ਕਾਂ ਵਿੱਚ ਹਿੱਸਾ ਲੈਂਦੇ ਹੋਏ ਤਿੰਨੋਂ ਦੇਸ਼ਾਂ ਦੇ ਜੰਗੀ ਹਵਾਈ ਜਹਾਜ਼। -ਫੋਟੋ: ਪੀਟੀਆਈ

ਨਵੀਂ ਦਿੱਲੀ, 24 ਜਨਵਰੀ
ਭਾਰਤ, ਫਰਾਂਸ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਅਰਬ ਸਾਗਰ ਦੇ ਉੱਪਰ ਵਿਸ਼ਾਲ ਹਵਾਈ ਜੰਗੀ ਮਸ਼ਕਾਂ ਕੀਤੀਆਂ। ਇਹ ਜੰਗੀ ਮਸ਼ਕਾਂ ਖੇਤਰ ’ਚੋਂ ਲੰਘਦੇ ਰਣਨੀਤਿਕ ਜਲ ਮਾਰਗਾਂ ’ਤੇ ਕਈ ਕਾਰੋਬਾਰੀ ਸਮੁੰਦਰੀ ਜਹਾਜ਼ਾਂ ਨੂੰ ਹੂਤੀ ਅਤਿਵਾਦੀਆਂ ਵੱਲੋਂ ਨਿਸ਼ਾਨਾ ਬਣਾਏ ਜਾਣ ਨੂੰ ਲੈ ਕੇ ਵਧ ਰਹੀਆਂ ਆਲਮੀ ਚਿੰਤਾਵਾਂ ਦੇ ਪਿਛੋਕੜ ਵਿੱਚ ਹੋਈਆਂ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਹੋਏ ਜੰਗੀ ਅਭਿਆਸ ‘ਡੈਜ਼ਰਟ ਨਾਈਟ’ ਵਿੱਚ ਤਿੰਨ ਦੇਸ਼ਾਂ ਦੀਆਂ ਹਵਾਈ ਸੈਨਾਵਾਂ ਦੀਆਂ ਕਈ ਮੂਹਰਲੀ ਕਤਾਰਾਂ ਦੇ ਜਹਾਜ਼ ਅਤੇ ਜੰਗੀ ਜਹਾਜ਼ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਜੰਗੀ ਅਭਿਆਸ ਵਿੱਚ ਭਾਰਤੀ ਹਵਾਈ ਸੈਨਾ ਦੇ ਸੁਖੋਈ-30 ਐੱਮਕੇਆਈ, ਮਿਗ-29 ਅਤੇ ਜੈਗੂਆਰ ਜੰਗੀ ਜਹਾਜ਼ ਤੋਂ ਇਲਾਵਾ ਏਡਬਲਿਊਏਸੀਐੱਸ (ਹਵਾਈ ਆਰੰਭਿਕ ਚਿਤਾਵਨੀ ਤੇ ਕੰਟਰੋਲ ਜਹਾਜ਼), ਸੀ-130ਜੇ ਟਰਾਂਸਪੋਰਟ ਜਹਾਜ਼ ਅਤੇ ਹਵਾ ਵਿੱਚ ਹੀ ਜਹਾਜ਼ਾਂ ’ਚ ਤੇਲ ਭਰਨ ਵਾਲੇ ਜਹਾਜ਼ ਸ਼ਾਮਲ ਹੋਏ।
ਭਾਰਤੀ ਹਵਾਈ ਸੈਨਾ ਨੇ ਦੱਸਿਆ, ‘‘ਡੈਜ਼ਰਟ ਨਾਈਟ’ ਨਾਮ ਤੋਂ ਕੀਤੇ ਗਏ ਇਸ ਜੰਗੀ ਅਭਿਆਸ ਦੌਰਾਨ ਮੁੱਖ ਤੌਰ ’ਤੇ ਤਿੰਨੋਂ ਹਵਾਈ ਸੈਨਾਵਾਂ ਵਿਚਾਲੇ ਤਾਲਮੇਲ ਅਤੇ ਅੰਤਰ-ਕਾਰਜਸ਼ੀਲਤਾ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਸੀ।’’ ਇਹ ਜੰਗੀ ਮਸ਼ਕਾਂ ਭਾਰਤੀ ਐੱਫਆਈਆਰ (ਉਡਾਣ ਸੂਚਨਾ ਖੇਤਰ) ਵਿੱਚ ਹੋਈਆਂ ਅਤੇ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਨੇ ਦੇਸ਼ ਦੇ ਕਈ ਟਿਕਾਣਿਆਂ ਤੋਂ ਉਡਾਣਾਂ ਭਰੀਆਂ। ਦੁਨੀਆ ਭਰ ਵਿੱਚ ਸਾਰੇ ਹਵਾਈ ਖੇਤਰਾਂ ਨੂੰ ਐੱਫਆਈਆਰ ਵਿੱਚ ਵੰਡਿਆ ਗਿਆ ਹੈ ਅਤੇ ਉਨ੍ਹਾਂ ’ਚੋਂ ਹਰੇਕ ਨੂੰ ਇਕ ਕੰਟਰੋਲ ਅਥਾਰਿਟੀ ਵੱਲੋਂ ਪ੍ਰਬੰਧਿਤ ਕੀਤਾ ਜਾਂਦਾ ਹੈ ਜੋ ਕ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹਨ ਕਿ ਇਸ ਦੇ ਅੰਦਰ ਉਡਾਣ ਭਰਨ ਵਾਲੇ ਜਹਾਜ਼ਾਂ ਨੂੰ ਹਵਾਈ ਆਵਾਜਾਈ ਸੇਵਾਵਾਂ ਮੁਹੱਈਆਂ ਕੀਤੀਆਂ ਜਾਣ। ਇਹ ਜੰਗੀ ਮਸ਼ਕਾਂ ਲਾਲ ਸਾਗਰ ਵਿੱਚ ਕਾਰੋਬਾਰੀ ਜਹਾਜ਼ਾਂ ’ਤੇ ਹੁਤੀ ਅਤਿਵਾਦੀਆਂ ਦੇ ਵਧਦੇ ਹਮਲਿਆਂ ਵਿਚਾਲੇ ਹੋਈਆਂ ਹਨ। ਬਿਆਨ ਮੁਤਾਬਕ, ‘‘ਫਰਾਂਸ ਵੱਲੋਂ ਰਾਫਾਲ ਜੰਗੀ ਜਹਾਜ਼ ਅਤੇ ਇਕ ਬਹੁ ਭੂਮਿਕਾ ਟੈਂਕਰ ਟਰਾਂਸਪੋਰਟ ਜਹਾਜ਼ ਸ਼ਾਮਲ ਹੋਏ ਜਦਕਿ ਯੂਏਈ ਦੀ ਹਵਾਈ ਸੈਨਾ ਵੱਲੋਂ ਐੱਫ-16 ਜਹਾਜ਼ ਜੰਗੀ ਮਸ਼ਕਾਂ ਵਿੱਚ ਸ਼ਾਮਲ ਹੋਇਆ।’’ ਫਰਾਂਸ ਤੇ ਯੂਏਈ ਹਵਾਈ ਸੈਨਾ ਦੇ ਜਹਾਜ਼ਾਂ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਅਲ ਧਫਰਾ ਹਵਾਈ ਅੱਡੇ ਤੋਂ
ਉਡਾਣ ਭਰੀ। -ਪੀਟੀਆਈ

Advertisement

Advertisement