ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਨੇ ਦੱਖਣੀ ਅਫਰੀਕਾ ਨੂੰ 143 ਦੌੜਾਂ ਨਾਲ ਹਰਾਇਆ

09:00 AM Jun 17, 2024 IST
ਭਾਰਤ ਦੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਬੰਗਲੂਰੂ ਦੇ ਚਿੰਨਾਸਵਾਮੀ ਸਟੇਡੀਅਮ ਵਿਚ ਦੱਖਣੀ ਅਫ਼ਰੀਕਾ ਖਿਲਾਫ ਸੈਂਕੜਾ ਜੜਨ ਮਗਰੋਂ ਦਰਸ਼ਕਾਂ ਦਾ ਪਿਆਰ ਕਬੂਲਦੀ ਹੋਈ। -ਫੋਟੋ: ਪੀਟੀਆਈ

ਬੰਗਲੂਰੂ, 16 ਜੂਨ
ਸਮ੍ਰਿਤੀ ਮੰਧਾਨਾ ਦੇ ਸੈਂਕੜੇ ਤੇ ਸਪਿੰਨਰ ਦੀਪਤੀ ਸ਼ਰਮਾ ਤੇ ਆਸ਼ਾ ਸ਼ੋਭਨਾ ਦੀ ਅਨੁਸ਼ਾਸਿਤ ਗੇਂਦਬਾਜ਼ੀ ਦੇ ਦਮ ’ਤੇ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਦੱਖਣੀ ਅਫ਼ਰੀਕਾ ਨੂੰ ਪਹਿਲੇ ਇਕ ਰੋਜ਼ਾ ਮੈਚ ਵਿਚ 143 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਭਾਰਤ ਤਿੰਨ ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਹੋ ਗਿਆ ਹੈ। ਲੜੀ ਦਾ ਦੂਜਾ ਮੈਚ 19 ਜੂਨ ਨੂੰ ਇਸੇ ਚਿੰਨਾਸਵਾਮੀ ਸਟੇਡੀਅਮ ਵਿਚ ਖੇਡਿਆ ਜਾਵੇਗਾ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ਦੇ ਨੁਕਸਾਨ ਨਾਲ 265 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਦਿਆਂ ਦੱਖਣ ਅਫ਼ਰੀਕੀ ਟੀਮ 37.4 ਓਵਰਾਂ ਵਿਚ 122 ਦੇ ਸਕੋਰ ’ਤੇ ਆਊਟ ਹੋ ਗਈ। ਭਾਰਤ ਲਈ ਲੈੱਗ ਸਪਿੰਨਰ ਆਸ਼ਾ ਸ਼ੋਭਨਾ ਨੇ 21 ਦੌੜਾਂ ਬਦਲੇ ਚਾਰ ਵਿਕਟ ਲਏ ਤੇ ਦੀਪਤੀ ਨੇ 10 ਦੌੜਾਂ ਦੇ ਕੇ ਦੋ ਖਿਡਾਰੀ ਆਊਟ ਕੀਤੇ। ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਦੇ ਹਿੱਸੇ ਇਕ ਵਿਕਟ ਆਈ। ਦੱਖਣੀ ਅਫਰੀਕਾ ਲਈ ਐੱਸ. ਲੂਸ 33 ਦੌੜਾਂ ਨਾਲ ਟੀਮ ਦੀ ਟੌਪ ਸਕੋਰਰ ਰਹੀ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ 6ਵੇਂ ਸੈਂਕੜੇ ਦੀ ਬਦੌਲਤ ਭਾਰਤ ਨੇ ਅੱਜ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਇਕ ਰੋਜ਼ਾ ਮੁਕਾਬਲੇ ਵਿਚ ਦੱਖਣੀ ਅਫ਼ਰੀਕਾ ਖਿਲਾਫ਼ 8 ਵਿਕਟਾਂ ਦੇ ਨੁਕਸਾਨ ਨਾਲ 256 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਭਾਰਤੀ ਟੀਮ ਇਕ ਸਮੇਂ 99 ਦੌੜਾਂ ’ਤੇ ਪੰਜ ਵਿਕਟਾਂ ਗੁਆ ਕੇ ਮੁਸ਼ਕਲ ਸਥਿਤੀ ਵਿਚ ਸੀ, ਪਰ ਫਿਰ ਮੰਧਾਨਾ ਨੇ 127 ਗੇਂਦਾਂ ਵਿਚ 117 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ। ਮੰਧਾਨਾ ਨੇ ਆਪਣੀ ਪਾਰੀ ਦੌਰਾਨ 12 ਚੌਕੇ ਤੇ ਇਕ ਛੱਕਾ ਜੜਿਆ ਅਤੇ ਦੀਪਤੀ ਸ਼ਰਮਾ (37) ਨਾਲ 6ਵੇਂ ਵਿਕਟ ਲਈ 81 ਦੌੜਾਂ ਦੀ ਭਾਈਵਾਲੀ ਕੀਤੀ। ਮੰਧਾਨਾ ਨੇ ਮਗਰੋਂ ਪੂਜਾ ਵਸਤਰਾਕਰ (ਨਾਬਾਦ 31) ਨਾਲ 7ਵੇਂ ਵਿਕਟ ਲਈ 58 ਦੌੜਾਂ ਦੀ ਭਾਈਵਾਲੀ ਸਦਕਾ ਟੀਮ ਨੂੰ ਮੁਸ਼ਕਲ ਹਾਲਾਤ ’ਚੋਂ ਕੱਢਿਆ। ਦੀਪਤੀ ਨੇ 48 ਗੇਂਦਾਂ ਦੀ ਪਾਰੀ ਵਿਚ ਤਿੰਨ ਚੌਕੇ ਵੀ ਲਗਾਏ। ਹੋਰਨਾਂ ਬੱਲੇਬਾਜ਼ਾਂ ਵਿਚੋਂ ਸ਼ੇਫ਼ਾਲੀ ਵਰਮਾ ਨੇ 7, ਕਪਤਾਨ ਹਰਮਨਪ੍ਰੀਤ ਕੌਰ 10 ਤੇ ਜੇਮਿਮਾ ਰੌਡਰਿਗਜ਼ ਨੇ 17 ਦੌੜਾਂ ਦਾ ਯੋਗਦਾਨ ਪਾਇਆ। ਦ
ੱਖਣੀ ਅਫਰੀਕਾ ਲਈ ਅਯਾਬੋਂਗ ਨੇ 47 ਦੌੜਾਂ ਬਦਲੇ ਤਿੰਨ ਜਦੋਂਕਿ ਮਸਾਬਾਟਾ ਕਲਾਸ ਨੇ 51 ਦੌੜਾਂ ਬਦਲੇ ਦੋ ਵਿਕਟ ਲਏ। ਅਨਰੀ ਡਰਕਸਨ, ਨੋਨਕੁਲੁਲੇਕਾ ਮਲਾਬਾ ਤੇ ਨੋਂਡੁਮਿਸੋ ਸ਼ੰਘਾਸੇ ਨੂੰ ਇਕ ਇਕ ਸਫਲਤਾ ਮਿਲੀ। -ਪੀਟੀਆਈ

Advertisement

ਘਰੇਲੂ ਮੈਦਾਨ ’ਤੇ ਪਹਿਲਾ ਇਕ ਰੋਜ਼ਾ ਸੈਂਕੜਾ ਜੜ ਕੇ ਖੁਸ਼ ਹਾਂ: ਮੰਧਾਨਾ

ਭਾਰਤ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਮੈਚ ਮਗਰੋਂ ਕਿਹਾ, ‘‘ਮੈਂ ਪਿਛਲੇ ਚਾਰ ਪੰਜ ਸਾਲਾਂ ਤੋਂ ਖੁ਼ਦ ਨਾਲ ਕਾਫੀ ਨਾਰਾਜ਼ ਸੀ। ਮੈਂ ਘਰੇਲੂ ਮੈਦਾਨ ’ਤੇ ਜਦੋਂ ਵੀ ਇਕ ਰੋਜ਼ਾ ਮੈਚ ਖੇਡੀ, ਉਦੋਂ 70-80 ਦੌੜਾਂ ਹੀ ਬਣਾ ਸਕੀ। ਅੱਜ ਦਾ ਵਿਕਟ ਆਸਾਨ ਨਹੀਂ ਸੀ। ਇਸ ਲਈ ਘਰੇਲੂ ਮੈਦਾਨ ’ਤੇ ਸੈਂਕੜਾ ਜੜ ਕੇ ਖੁਸ਼ ਹਾਂ। ਉਮੀਦ ਕਰਦੀ ਹਾਂ ਅਜਿਹਾ ਹੁੰਦਾ ਰਹੇ।’’ ਮੰਧਾਨਾ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਦੀਪਤੀ ਤੇ ਪੂਜਾ ਵਸਤਰਾਕਰ ਨਾਲ ਭਾਈਵਾਲੀ ਅਹਿਮ ਸੀ।’’

Advertisement
Advertisement
Tags :
cricket newssmriti madhana