ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਲਦੀਵ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਭਾਰਤ ਪ੍ਰਤੀਬੱਧ

07:23 AM Jan 30, 2024 IST

ਮਾਲੇ, 29 ਜਨਵਰੀ
ਭਾਰਤ ਨੇ ਅੱਜ ਕਿਹਾ ਕਿ ਉਹ ਮਾਲੇ ਤੋਂ ਤਿਲਾਫੁਸ਼ੀ ਲਿੰਕ ਪ੍ਰਾਜੈਕਟ ਦਾ ਕੰਮ ਜਲਦੀ ਮੁਕੰਮਲ ਕਰਨ ਲਈ ਮਾਲਦੀਵ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਪ੍ਰਤੀਬੱਧ ਹੈ। ਪ੍ਰਾਜੈਕਟ ਦਾ ਮਕਸਦ ਮਾਲਦੀਵ ਦੇ ਸ਼ਹਿਰ ਮਾਲੇ ਅਤੇ ਦੱਖਣੀ ਭਾਰਤ ਦੇ ਸਮੁੰਦਰ ’ਚ ਸਥਿਤ ਟਾਪੂ ਤਿਲਾਫੁਸ਼ੀ ਦਰਮਿਆਨ ਸਿੱਧਾ ਸੰਪਕਰ ਸਥਾਪਤ ਕਰਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਲੈ ਕੇ ਅੱਜ ਇੱਥੇ ਇੱਕ ਮੀਟਿੰਗ ਹੋਈ ਹੈ। ਮਾਲਦੀਵ ਸਰਕਾਰ ਨੇ ਮੀਟਿੰਗ ਦੀਆਂ ਤਸਵੀਰਾ ‘ਐਕਸ’ ’ਤੇ ਸਾਂਝੀਆਂ ਕਰਦਿਆਂ ਲਿਖਿਆ, ‘ਮਾਲੇ ਤੇ ਤਿਲਾਫੁਸ਼ੀ ਦਰਮਿਆਨ ਸੰਪਰਕ ਸਥਾਪਤ ਕਰਨ ਸਬੰਧੀ ਪ੍ਰਾਜੈਕਟ ਨੂੰ ਲੈ ਕੇ ਜੁਆਇੰਟ ਮੋਨੀਟਰਿੰਗ ਕਮੇਟੀ ਦੀ 10ਵੀਂ ਮੀਟਿੰਗ ਅੱਜ ਇੱਥੇ ਹੋਈ ਹੈ।’ ਇਹ ਮੀਟਿੰਗ ਮਾਲਦੀਵ ਦੇ ਮੰਤਰੀ ਅਬਦੁੱਲ੍ਹਾ ਮੁੱਤਾਲਬਿ ਤੇ ਭਾਰਤੀ ਹਾਈ ਕਮਿਸ਼ਨਰ ਮੁਨੂ ਮਹਾਵਰ ਦੀ ਪ੍ਰਧਾਨਗੀ ਹੇਠ ਹੋਈ। -ਪੀਟੀਆਈ

Advertisement

Advertisement