ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ-ਚੀਨ ਵਾਰਤਾ

07:07 AM Dec 20, 2024 IST

ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਹੋਈ ਹਾਲੀਆ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਬੈਠਕ ਦੁਵੱਲੀ ਕੂਟਨੀਤੀ ’ਚ ਇੱਕ ਅਹਿਮ ਮੋੜ ਹੈ। ਲੰਮੇ ਸਮੇਂ ਮਗਰੋਂ ਹੋਈ ਇਹ ਬੈਠਕ ਇੱਕ ਸਕਾਰਾਤਾਮਕ ਸੰਕੇਤ ਹੈ। ਸਾਲ 2020 ਵਿੱਚ ਗਲਵਾਨ ਵਾਦੀ ਦੀਆਂ ਝੜਪਾਂ ਮਗਰੋਂ ਪੰਜ ਸਾਲਾਂ ’ਚ ਪਹਿਲੀ ਵਾਰ ਇਸ ਤਰ੍ਹਾਂ ਦਾ ਸੰਵਾਦ ਹੋਇਆ ਹੈ ਜੋ ਦੋ ਵੱਡੇ ਏਸ਼ਿਆਈ ਮੁਲਕਾਂ ਦੇ ਰਿਸ਼ਤਿਆਂ ਨੂੰ ਸੁਖਾਵਾਂ ਕਰਨ ਲਈ ਲਿਆਂਦੇ ਜਾ ਰਹੇ ਚੌਕਸ ਪਰ ਮਹੱਤਵਪੂਰਨ ਬਦਲਾਵਾਂ ਦਾ ਸੰਕੇਤ ਹੈ। ਗਲਵਾਨ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕਈ ਪੱਧਰ ’ਤੇ ਕੂਟਨੀਤਕ ਤੇ ਸੈਨਿਕ ਵਾਰਤਾ ਹੋਈ ਸੀ ਜੋ ਕਿਸੇ ਤਣ-ਪੱਤਣ ਨਹੀਂ ਲੱਗੀ। ਤਾਜ਼ਾ ਗੱਲਬਾਤ ਦਾ ਕੇਂਦਰੀ ਵਿਸ਼ਾ ਅਕਤੂਬਰ 2024 ਦਾ ਸਮਝੌਤਾ ਸੀ, ਜਿਸ ਨੂੰ ਲੱਦਾਖ ਵਿੱਚੋਂ ਸੈਨਾ ਵਾਪਸ ਬੁਲਾਉਣ ਲਈ ਲਾਗੂ ਕੀਤਾ ਜਾ ਰਿਹਾ ਹੈ। ਇਸ ਸਮਝੌਤੇ ਤਹਿਤ ਦੋਵਾਂ ਮੁਲਕਾਂ ਨੇ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਫ਼ੌਜਾਂ ਦੀ ਤਾਇਨਾਤੀ ਪਹਿਲਾਂ ਘਟਾਈ ਵੀ ਹੈ ਤੇ ਗਸ਼ਤ ’ਚ ਵਾਧਾ ਹੋਇਆ ਹੈ। ਦੋਵਾਂ ਧਿਰਾਂ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣ ਪ੍ਰਤੀ ਵਚਨਬੱਧਤਾ ਜ਼ਾਹਿਰ ਕੀਤੀ ਹੈ, ਜੋ ਭਵਿੱਖ ’ਚ ਕਿਸੇ ਟਕਰਾਅ ਦੀ ਰੋਕਥਾਮ ਲਈ ਚੁੱਕਿਆ ਅਹਿਮ ਕਦਮ ਹੈ। ਬੈਠਕ ਛੇ ਨੁਕਤਿਆਂ ’ਤੇ ਸਹਿਮਤੀ ਬਣਾਉਣ ਵੱਲ ਸੇਧਿਤ ਸੀ, ਜਿਨ੍ਹਾਂ ’ਚ ਸਰਹੱਦੀ ਵਪਾਰ ’ਚ ਸਹਿਯੋਗ ਗਹਿਰਾ ਕਰਨਾ, ਸਰਹੱਦ ਦੇ ਆਰ-ਪਾਰ ਦਰਿਆਵਾਂ ਸਬੰਧੀ ਸੂਚਨਾ ਸਾਂਝੀ ਕਰਨਾ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਬਹਾਲ ਕਰਨਾ ਸ਼ਾਮਿਲ ਸਨ।
ਭਾਵੇਂ ਸਮਝੌਤਿਆਂ ’ਚੋਂ ਪ੍ਰਗਤੀ ਝਲਕਦੀ ਹੈ, ਪਰ ਚੁਣੌਤੀਆਂ ਬਰਕਰਾਰ ਹਨ। ਸਰਹੱਦੀ ਵਿਵਾਦ ਅਜੇ ਵੀ ਗੁੰਝਲਦਾਰ ਤੇ ਸੰਵੇਦਨਸ਼ੀਲ ਮੁੱਦਾ ਬਣਿਆ ਹੋਇਆ ਹੈ, ਇਤਿਹਾਸਕ ਗ਼ਿਲੇ-ਸ਼ਿਕਵੇ ਤੇ ਆਪਸੀ ਭਰੋਸੇ ਦੀ ਘਾਟ ਇਸ ਨੂੰ ਹੋਰ ਉਲਝਾ ਰਹੀ ਹੈ। ਵਿਸ਼ਵਾਸ ਪੈਦਾ ਕਰਨ ’ਤੇ ਜ਼ੋਰ ਦੇਣ ਲਈ ਦਿਖਾਈ ਗਈ ਸਰਗਰਮੀ, ਤੇ ‘ਕਦਮ-ਦਰ-ਕਦਮ’ ਹੱਲ ਤਲਾਸ਼ਣ ਦੀ ਪਹੁੰਚ ਵਿਹਾਰਕ ਕੂਟਨੀਤੀ ਦਾ ਪ੍ਰਗਟਾਵਾ ਹੈ। ਹਾਲਾਂਕਿ, ਇਨ੍ਹਾਂ ਵਚਨਬੱਧਤਾਵਾਂ ਨੂੰ ਅਮਲੀ ਬਦਲਾਅ ’ਚ ਤਬਦੀਲ ਕਰਨ ਲਈ ਟਿਕਾਊ ਸਿਆਸੀ ਇੱਛਾ ਸ਼ਕਤੀ ਤੇ ਚੌਕਸੀ ਦੀ ਲੋੜ ਪਏਗੀ। ਇਸ ਬੈਠਕ ਦੇ ਵਿਆਪਕ ਅਸਰਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਕਿਉਂਕਿ ਦੋਵੇਂ ਮੁਲਕ ਆਲਮੀ ਤਾਕਤ ਦੇ ਬਦਲ ਰਹੇ ਸਮੀਕਰਨਾਂ ਨਾਲ ਦੋ-ਚਾਰ ਹੋ ਰਹੇ ਹਨ, ਇਨ੍ਹਾਂ ਦਾ ਆਪਸੀ ਤਾਲਮੇਲ ਬਹੁ-ਧਰੁਵੀ ਵਿਸ਼ਵ ਵਿਵਸਥਾ ਨੂੰ ਅਸਰਅੰਦਾਜ਼ ਕਰਨ ਦੀ ਸਮਰੱਥਾ ਰੱਖਦਾ ਹੈ। ਵਪਾਰ, ਤਕਨੀਕ ਤੇ ਬਹੁ-ਪੱਖੀ ਮੰਚਾਂ ਜਿਵੇਂ ਕਿ ਬਰਿਕਸ ਵਿੱਚ ਸਾਂਝੇ ਉੱਦਮ ਵੱਧ ਸਥਿਰ ਤੇ ਖੁਸ਼ਹਾਲ ਖੇਤਰ ਦਾ ਰਾਹ ਪੱਧਰਾ ਕਰ ਸਕਦੇ ਹਨ।
ਫਿਰ ਵੀ, ਸ਼ਾਂਤੀ ਤਾਂ ਸਿਰਫ਼ ਇੱਕ ਸ਼ੁਰੂਆਤ ਹੈ। ਦੋਵਾਂ ਮੁਲਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਮੌਕੇ ਦਾ ਫ਼ਾਇਦਾ ਉਠਾਉਣ ਤੇ ਆਪਣੇ ਰਿਸ਼ਤਿਆਂ ਨੂੰ ਨਾਗਰਿਕਾਂ ਦੀ ਆਵਾਜਾਈ ਰਾਹੀਂ ਨਵੇਂ ਸਿਰਿਉਂ ਪਰਿਭਾਸ਼ਿਤ ਕਰਨ, ਵਪਾਰਕ ਅੜਿੱਕੇ ਦੂਰ ਕਰਨ ਤੇ ਸੱਭਿਆਚਾਰਕ ਸਹਿਯੋਗ ਹੋਵੇ। ਭਰੋਸਾ ਪੈਦਾ ਕਰਨ ਤੇ ਟਕਰਾਅ ਦੇ ਪਰਛਾਵਿਆਂ ’ਚੋਂ ਨਿਕਲਣ ਲਈ ਇਹ ਕਦਮ ਜ਼ਰੂਰੀ ਹਨ। ਸੁਲ੍ਹਾ ਦਾ ਰਾਹ ਲੰਮਾ ਹੈ, ਪਰ ਇਹ ਸੰਵਾਦ ਵੱਧ ਮਿਲਾਪੜੇ ਭਵਿੱਖ ਦੀ ਆਸ ਜਗਾਉਂਦਾ ਹੈ। ਭਾਰਤ ਤੇ ਚੀਨ ਲਈ ਸ਼ਾਂਤੀ ਸਿਰਫ਼ ਇੱਕ ਆਦਰਸ਼ ਨਹੀਂ ਬਲਕਿ ਜ਼ਰੂਰਤ ਵੀ ਹੈ।

Advertisement

Advertisement