ਪੇਈਿਚੰਗ ਵਿੱਚ ਭਾਰਤ-ਚੀਨ ਨਵੇਂ ਗੇੜ ਦੀ ਵਿਸ਼ੇਸ਼ ਨੁਮਾਇੰਦਾ ਵਾਰਤਾ ਭਲਕੇ
ਨਵੀਂ ਦਿੱਲੀ, 16 ਦਸੰਬਰ
ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਪੇਈਚਿੰਗ ਵਿੱਚ 18 ਦਸੰਬਰ ਨੂੰ ਸਰਹੱਦੀ ਮੁੱਦੇ ’ਤੇ ਹੋਣ ਵਾਲੀ ਵਿਸ਼ੇਸ਼ ਨੁਮਾਇੰਦਾ (ਐੱਸਆਰ) ਵਾਰਤਾ ਦੇ ਨਵੇਂ ਗੇੜ ’ਚ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ। ਇਹ ਵਾਰਤਾ ਤਕਰੀਬਨ ਪੰਜ ਸਾਲ ਮਗਰੋਂ ਹੋ ਰਹੀ ਹੈ। ਇਸ ਤੋਂ ਪਹਿਲਾਂ ਵਿਸ਼ੇਸ਼ ਨੁਮਾਇੰਦਿਆਂ ਦੀ ਵਾਰਤਾ ਦਸੰਬਰ 2019 ’ਚ ਨਵੀਂ ਦਿੱਲੀ ’ਚ ਹੋਈ ਸੀ। ਵਾਰਤਾ ਦੇ ਇਸ ਤੰਤਰ ਨੂੰ ਬਹਾਲ ਕਰਨ ਦਾ ਫ਼ੈਸਲਾ 23 ਅਕਤੂਬਰ ਨੂੰ ਕਜ਼ਾਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਈ ਮੀਟਿੰਗ ’ਚ ਲਿਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਐੱਨਐੱਸਏ ਡੋਵਾਲ 23ਵੇਂ ਦੌਰ ਦੀ ਐੱਸਆਰ ਵਾਰਤਾ ’ਚ ਹਿੱਸਾ ਲੈਣ ਲਈ ਸੰਭਵ ਹੈ ਭਾਰਤ ਤੇ ਚੀਨ ਨੇ ਪੰਜ ਦਸੰਬਰ ਨੂੰ ਆਪਣੀ ਕੂਟਨੀਤਕ ਵਾਰਤਾ ਦੌਰਾਨ ਵਿਸ਼ੇਸ਼ ਨੁਮਾਇੰਦਾ ਵਾਰਤਾ ਦੀ ਤਿਆਰੀ ਕੀਤੀ ਸੀ। ਵਾਰਤਾ ਲਈ ਭਾਰਤ ਦੇ ਵਿਸ਼ੇਸ਼ ਨੁਮਾਇੰਦੇ ਕੌਮੀ ਸੁਰੱਖਿਆ ਸਲਾਹਕਾਰ ਡੋਵਾਲ ਹਨ ਜਦਕਿ ਚੀਨੀ ਧਿਰ ਦੀ ਅਗਵਾਈ ਵਿਦੇਸ਼ ਮੰਤਰੀ ਵਾਂਗ ਯੀ ਕਰ ਰਹੇ ਹਨ।
ਪੂਰਬੀ ਲੱਦਾਖ ਸਰਹੱਦੀ ਵਿਵਾਦ ਕਾਰਨ ਪਿਛਲੇ ਪੰਜ ਸਾਲ ਤੋਂ ਕੋਈ ਵਿਸ਼ੇਸ਼ ਨੁਮਾਇੰਦਾ ਵਾਰਤਾ ਨਹੀਂ ਹੋਈ। ਭਾਰਤ ਤੇ ਚੀਨ ਵਿਚਾਲੇ ਪੂਰਬੀ ਲੱਦਾਖ ’ਚ ਫੌਜੀ ਵਿਵਾਦ ਮਈ 2020 ’ਚ ਸ਼ੁਰੂ ਹੋ ਇਆ ਸੀ ਅਤੇ ਉਸ ਸਾਲ ਜੂਨ ’ਚ ਗਲਵਾਨ ਘਾਟੀ ਹੋਈ ਝੜਪ ਮਗਰੋਂ ਦੋਵੇਂ ਗੁਆਂਢੀ ਮੁਲਕਾਂ ਦੇ ਸਬੰਧਾਂ ’ਚ ਤਣਾਅ ਪੈਦਾ ਹੋ ਗਿਆ ਸੀ। -ਪੀਟੀਆਈ