ਭਾਰਤ ਆਪਣੇ ਫ਼ੈਸਲਿਆਂ ’ਤੇ ਹੋਰਾਂ ਨੂੰ ਵੀਟੋ ਦੀ ਇਜਾਜ਼ਤ ਨਹੀਂ ਦੇ ਸਕਦਾ: ਜੈਸ਼ੰਕਰ
06:44 AM Dec 23, 2024 IST
Advertisement
ਮੁੰਬਈ, 22 ਦਸੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਆਪਣੇ ਫ਼ੈਸਲਿਆਂ ’ਤੇ ਹੋਰਾਂ ਨੂੰ ਵੀਟੋ ਦੀ ਕਦੇ ਵੀ ਇਜਾਜ਼ਤ ਨਹੀਂ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਡਰ ਦੇ ਭਾਰਤ ਆਲਮੀ ਭਲਾਈ ਅਤੇ ਕੌਮੀ ਹਿੱਤ ’ਚ ਜੋ ਵੀ ਸਹੀ ਹੋਵੇਗਾ, ਉਹ ਕਰੇਗਾ। ਇਥੇ ਸ਼ਨਿਚਰਵਾਰ ਨੂੰ ਸਮਾਗਮ ਦੌਰਾਨ ਵੀਡੀਓ ਸੁਨੇਹੇ ’ਚ ਜੈਸ਼ੰਕਰ ਨੇ ਕਿਹਾ ਕਿ ਜਦੋਂ ਆਲਮੀ ਚੇਤਨਾ ’ਚ ਵਧੇਰੇ ਡੂੰਘਿਆਈ ਆ ਜਾਂਦੀ ਹੈ ਤਾਂ ਇਸ ਦੇ ਨਤੀਜੇ ਹੋਰ ਗਹਿਰ-ਗੰਭੀਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆ ਹਾਨੀਕਾਰਕ ਆਦਤਾਂ, ਤਣਾਅਗ੍ਰਸਤ ਜੀਵਨ ਜਾਚ ਜਾਂ ਹੋਰ ਮਸਲਿਆਂ ਨਾਲ ਜੂਝ ਰਹੀ ਹੈ ਤਾਂ ਭਾਰਤ ਦੀ ਵਿਰਾਸਤ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਜਦੋਂ ਤੱਕ ਲੋਕ ਆਪਣੇ ਮੁਲਕ ’ਤੇ ਮਾਣ ਮਹਿਸੂਸ ਕਰਨਾ ਸ਼ੁਰੂ ਨਹੀਂ ਕਰਦੇ, ਉਦੋਂ ਤੱਕ ਦੁਨੀਆ ਨੂੰ ਇਸ ਦਾ ਪਤਾ ਨਹੀਂ ਲੱਗੇਗਾ। -ਪੀਟੀਆਈ
Advertisement
Advertisement
Advertisement