ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਨੇ ਭਰੋਸੇ ’ਤੇ ਆਧਾਰਿਤ ਰਿਸ਼ਤੇ ਬਣਾਏ: ਮੋਦੀ

09:13 PM Oct 21, 2024 IST
ਸੰਮੇਲਨ ਵਿਚ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਫੋਟੋ ਏਐੱਨਆਈ

ਨਵੀਂ ਦਿੱਲੀ, 21 ਅਕਤੂਬਰ

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਹਮੇਸ਼ਾ ਭਰੋਸੇ ’ਤੇ ਆਧਾਰਿਤ ਰਿਸ਼ਤੇ ਬਣਾਏ ਹਨ ਤੇ ਉਹ ਕੱਚ ਘਰੜ ਰਿਸ਼ਤਿਆਂ ’ਤੇ ਵਿਸ਼ਵਾਸ ਨਹੀਂ ਰੱਖਦਾ ਅਤੇ ਦੁਨੀਆ ਇਹ ਮਹਿਸੂਸ ਕਰ ਰਹੀ ਹੈ ਕਿ ਵਿਸ਼ਵਾਸ ਅਤੇ ਭਰੋਸੇਯੋਗਤਾ ਦੇਸ਼ ਦੇ ਸਬੰਧਾਂ ਦੀ ਨੀਂਹ ਬਣਾਉਂਦੇ ਹਨ। ਉਨ੍ਹਾਂ ਦੀ ਇਹ ਟਿੱਪਣੀ ਐਨਡੀਟੀਵੀ ਵਿਸ਼ਵ ਸੰਮੇਲਨ ਵਿੱਚ ਉਸ ਵੇਲੇ ਆਈ ਹੈ ਜਦੋਂ ਭਾਰਤ ਤੇ ਕੈਨੇਡਾ ਦੇ ਸਬੰਧਾਂ ਵਿਚ ਖਟਾਸ ਵੱਧ ਗਈ ਹੈ। ਸ੍ਰੀ ਮੋਦੀ ਨੇ ਕੈਨੇਡਾ ਨਾਲ ਸਬੰਧਤ ਘਟਨਾਵਾਂ ਦਾ ਸਿੱਧਾ ਹਵਾਲਾ ਨਾ ਦਿੰਦਿਆਂ ਕਿਹਾ, ‘ਭਾਰਤ ਨੇ ਕਿਸੇ ਨੂੰ ਘੱਟ ਆਂਕਣ ਵਾਲੇ ਰਿਸ਼ਤੇ ਨਹੀਂ ਬਣਾਏ ਸਗੋਂ ਸਾਡੇ ਰਿਸ਼ਤੇ ਭਰੋਸੇ ਅਤੇ ਭਰੋਸੇਯੋਗਤਾ ’ਤੇ ਆਧਾਰਿਤ ਹਨ। ਦੁਨੀਆ ਵੀ ਇਸ ਗੱਲ ਨੂੰ ਮਹਿਸੂਸ ਕਰ ਰਹੀ ਹੈ ਕਿ ਭਾਰਤ ਇੱਕ ਅਜਿਹਾ ਦੇਸ਼ ਹੈ, ਜਿਸ ਦੀ ਤਰੱਕੀ ਦੁਨੀਆ ਵਿਚ ਖੁਸ਼ੀ ਦਾ ਕਾਰਨ ਬਣਦੀ ਹੈ। ਇਸ ਕਰ ਕੇ ਹੀ ਦੁਨੀਆ ਨੇ ਭਾਰਤ ਦੇ ਚੰਦਰਯਾਨ ਮਿਸ਼ਨ ਦੀ ਸਫਲਤਾ ਦਾ ਜਸ਼ਨ ਮਨਾਇਆ ਹੈ। ਉਨ੍ਹਾਂ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦੇ ਵਿਕਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਜ਼ਿਆਦਾਤਰ ਖੇਤਰਾਂ ਵਿੱਚ ‘ਗਲੋਬਲ ਭਵਿੱਖ’ ਦੀ ਦਿਸ਼ਾ ਤੈਅ ਕਰ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਨਡੀਟੀਵੀ ਵਿਸ਼ਵ ਸੰਮੇਲਨ ਵਿੱਚ ਜ਼ੋਰ ਦੇ ਕੇ ਕਿਹਾ ਕਿ ਹਰਿਆਣਾ ਦੇ ਚੋਣ ਨਤੀਜਿਆਂ ਨੇ ਦਰਸਾਇਆ ਹੈ ਕਿ ਲੋਕਾਂ ਦਾ ਦੇਸ਼ ਦੀ ਸਥਿਰਤਾ ਕਾਰਨ ਭਾਜਪਾ ਪ੍ਰਤੀ ਵਿਸ਼ਵਾਸ ਵਧਿਆ ਹੈ ਤੇ ਇਸ ਕਾਰਨ ਭਾਜਪਾ ਨੇ ਲਗਾਤਾਰ ਤੀਜੀ ਵਾਰ ਕੇਂਦਰ ਵਿਚ ਸਰਕਾਰ ਬਣਾਈ ਹੈ। ਪ੍ਰਧਾਨ ਮੰਤਰੀਆਂ ਦੀ ਇਹ ਟਿੱਪਣੀ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਭਾਜਪਾ ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਤਿਆਰੀ ਖਿੱਚ ਰਹੀ ਹੈ। ਪੀਟੀਆਈ

 

Advertisement

Advertisement