ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਨੂੰ ਡਬਲਿਊਟੀਓ ’ਚ ਖੰਡ ਸਬਸਿਡੀ ਦਾ ਨੋਟੀਫਿਕੇਸ਼ਨ ਸਮੇਂ ’ਤੇ ਦੇਣ ਲਈ ਕਿਹਾ

07:50 AM May 26, 2024 IST

ਨਵੀਂ ਦਿੱਲੀ, 25 ਮਈ
ਬ੍ਰਾਜ਼ੀਲ, ਕੈਨੇਡਾ ਅਤੇ ਯੂਰੋਪੀਅਨ ਯੂਨੀਅਨ (ਈਯੂ) ਸਮੇਤ ਡਬਲਿਊਟੀਓ ਦੇ ਮੈਂਬਰ ਮੁਲਕਾਂ ਦੇ ਇਕ ਗਰੁੱਪ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਚੀਨੀ ਸਬਸਿਡੀ ਦਾ ਨੋਟੀਫਿਕੇਸ਼ਨ ਸਮੇਂ ’ਤੇ ਦੇਣ। ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਮੁੱਦਾ 23-24 ਮਈ ਨੂੰ ਜਨੇਵਾ ’ਚ ਖੇਤੀ ਕਮੇਟੀ ਦੀ ਮੀਟਿੰਗ ਦੌਰਾਨ ਚਰਚਾ ’ਚ ਆਇਆ। ਇਹ ਮੁਲਕ ਵੀ ਭਾਰਤ ਵਾਂਗ ਪ੍ਰਮੁੱਖ ਚੀਨੀ ਬਰਾਮਦਕਾਰ ਹਨ ਅਤੇ ਉਨ੍ਹਾਂ ਦਾ ਦੋਸ਼ ਹੈ ਕਿ ਭਾਰਤ ਵੱਲੋਂ ਚੁੱਕੇ ਗਏ ਘਰੇਲੂ ਕਦਮ ਆਲਮੀ ਖੰਡ ਵਪਾਰ ਨੂੰ ਝਟਕਾ ਦਿੰਦੇ ਹਨ। ਜਨੇਵਾ ਸਥਿਤ ਅਧਿਕਾਰੀ ਨੇ ਕਿਹਾ ਕਿ ਬ੍ਰਾਜ਼ੀਲ, ਕੈਨੇਡਾ, ਕੋਸਟਰਿਕਾ, ਪੈਰਾਗੁਏ, ਨਿਊਜ਼ੀਲੈਂਡ, ਯੂਰਪੀ ਯੂਨੀਅਨ ਅਤੇ ਗੁਆਟੇਮਾਲਾ ਨੇ ਭਾਰਤ ਨੂੰ ਸਬਸਿਡੀ ਦਾ ਨੋਟੀਫਿਕੇਸ਼ਨ ਸਮੇਂ ’ਤੇ ਦੇਣ ਦੀ ਅਪੀਲ ਕੀਤੀ ਹੈ। ਭਾਰਤ ਨੇ ਕਿਹਾ, ‘‘ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਨਾ ਤਾਂ ਕਿਸਾਨਾਂ ਨੂੰ ਗੰਨੇ ਦਾ ਭੁਗਤਾਨ ਕੀਤਾ ਅਤੇ ਨਾ ਹੀ ਉਨ੍ਹਾਂ ਤੋਂ ਗੰਨਾ ਖ਼ਰੀਦਿਆ ਹੈ। ਸਾਰੀ ਖ਼ਰੀਦ ਨਿੱਜੀ ਖੰਡ ਮਿੱਲਾਂ ਨੇ ਕੀਤੀ ਸੀ। ਇਸ ਕਰਕੇ ਇਹ ਜਾਣਕਾਰੀ ਨੋਟੀਫਿਕੇਸ਼ਨ ’ਚ ਸ਼ਾਮਲ ਨਹੀਂ ਕੀਤੀ ਗਈ ਸੀ।’’ ਇਹ ਚਰਚਾ ਇਸ ਲਈ ਅਹਿਮ ਹੈ ਕਿਉਂਕਿ 2022 ’ਚ ਭਾਰਤ ਨੇ ਡਬਲਿਊਟੀਓ ਦੇ ਵਪਾਰ ਵਿਵਾਦ ਨਿਬੇੜੇ ਸਬੰਧੀ ਕਮੇਟੀ ਦੇ ਇਕ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਸੀ। ਇਸ ਫ਼ੈਸਲੇ ’ਚ ਕਿਹਾ ਗਿਆ ਸੀ ਕਿ ਚੀਨੀ ਅਤੇ ਗੰਨੇ ਲਈ ਮੁਲਕ ਵੱਲੋਂ ਕੀਤੇ ਗਏ ਘਰੇਲੂ ਉਪਾਅ ਆਲਮੀ ਵਪਾਰ ਮਾਪਦੰਡਾਂ ਨਾਲ ਮੇਲ ਨਹੀਂ ਖਾਂਦੇ ਹਨ। ਭਾਰਤ ਨੇ ਡਬਲਿਊਟੀਓ ਦੀ ਅਪੀਲ ਸੰਸਥਾ ’ਚ ਅਰਜ਼ੀ ਦਾਖ਼ਲ ਕੀਤੀ ਸੀ । -ਪੀਟੀਆਈ

Advertisement

Advertisement
Advertisement