ਭਾਰਤ ਅਤੇ ਇਟਲੀ ਵੱਲੋਂ ਪਰਵਾਸ ਭਾਈਵਾਲੀ ਸਮਝੌਤਿਆਂ ’ਤੇ ਹਸਤਾਖਰ
07:28 PM Nov 03, 2023 IST
Rome, Nov 03 (ANI): External Affairs Minister S Jaishankar signed the Mobility and Migration Partnership Agreement and the Cultural Exchange Program with Italian Deputy Prime Minister and Foreign Affairs Minister Antonio Tajani, on Thursday. (ANI Photo)
ਰੋਮ, 3 ਨਵੰਬਰ
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੱਲੋਂ ਆਪਣੇ ਹਮਰੁਤਬਾ ਐਂਟੋਨੀਓ ਤਾਜਾਨੀ ਨਾਲ ਮੀਟਿੰਗ ਤੋਂ ਬਾਅਦ ਭਾਰਤ ਅਤੇ ਇਟਲੀ ਨੇ ਕਾਮਿਆਂ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਨਿਰਵਿਘਨ ਆਵਾਜਾਈ ਨੂੰ ਸਮਰੱਥ ਬਣਾਉਣ ਲਈ ਗਤੀਸ਼ੀਲਤਾ ਅਤੇ ਪਰਵਾਸ ਭਾਈਵਾਲੀ ਸਮਝੌਤੇ ’ਤੇ ਹਸਤਾਖਰ ਕੀਤੇ ਹਨ।
ਜੈਸ਼ੰਕਰ ਪੁਰਤਗਾਲ ਅਤੇ ਇਟਲੀ ਦੇ ਆਪਣੇ ਚਾਰ ਦਿਨਾ ਦੌਰੇ ਦੇ ਆਖਰੀ ਪੜਾਅ 'ਤੇ ਇੱਥੇ ਹਨ। ਜੈਸ਼ੰਕਰ ਨੇ ਮੀਟਿੰਗ ਤੋਂ ਬਾਅਦ ਐਕਸ ’ਤੇ ਪੋਸਟ ’ਚ ਕਿਹਾ ਕਿ ਦੋਵਾਂ ਮੀਟਿੰਗ ’ਚ ਦੇਸ਼ਾਂ ਦੀ ਰਣਨੀਤਕ ਭਾਈਵਾਲੀ ਨੂੰ ਡੂੰਘਾ ਕਰਨ ਬਾਰੇ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਸਹਿਮਤ ਹੋਏ ਹਨ ਕਿ ਖੇਤੀ-ਤਕਨੀਕੀ, ਨਵੀਨਤਾ, ਪੁਲਾੜ, ਰੱਖਿਆ ਅਤੇ ਡਜਿੀਟਲ ਡੋਮੇਨ ਵਿੱਚ ਸੰਭਾਵਨਾਵਾਂ ਦੀ ਖੋਜ ਕੀਤੀ ਜਾਣੀ ਚਾਹੀਦੀ ਹੈ। ਦੁਵੱਲੇ ਸਬੰਧਾਂ ਨੂੰ ‘ਬਹੁਤ ਮਹੱਤਵਪੂਰਨ ਆਰਥਿਕ ਸਬੰਧ’ ਕਰਾਰ ਦਿੰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਵਪਾਰ ਨੂੰ ਵਧਾਉਣ ਲਈ ਦੋਵਾਂ ਦੇਸ਼ਾਂ ਵਿਚਾਲੇ ਮਾਹੌਲ ‘ਬਹੁਤ ਵਧੀਆ’ ਹੈ। -ਪੀਟੀਆਈ
Advertisement
Advertisement