ਭਾਰਤ ਅਤੇ ਚੀਨ ਦੇਪਸਾਂਗ ਤੇ ਡੇਮਚੋਕ ਵਿਚ 30 ਅਕਤੂਬਰ ਤੋਂ ਮੁੜ ਸ਼ੁਰੂ ਕਰਨਗੇ ਗਸ਼ਤ
05:49 PM Oct 25, 2024 IST
Advertisement
ਅਜੈ ਬੈਨਰਜੀ
ਨਵੀਂ ਦਿੱਲੀ, 25 ਅਕਤੂਬਰ
Advertisement
ਭਾਰਤ ਅਤੇ ਚੀਨ ਨੇ ਇਸ ਮਹੀਨੇ ਦੇ ਅੰਤ ਵਿੱਚ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਨਏਸੀ) ਨਾਲ ਦੇਪਸਾਂਗ ਅਤੇ ਡੇਮਚੋਕ ਵਿੱਚ ਆਪਣੇ ਫੌਜੀਆਂ ਵੱਲੋਂ ਗਸ਼ਤ ਮੁੜ ਸ਼ੁਰੂ ਕਰਨ ਬਾਰੇ ਸਹਿਮਤੀ ਦੇ ਦਿੱਤੀ ਹੈ। ਇਹ ਗਸ਼ਤ 30 ਅਕਤੂਬਰ ਨੂੰ ਸ਼ੁਰੂ ਹੋ ਸਕਦੀ ਹੈ। ਇਸ ਤੋਂ ਪਹਿਲਾਂ ਦੋਵੇਂ ਦੇਸ਼ ਇੱਕ-ਦੂਜੇ ਦੇ ਗਸ਼ਤ ਰੂਟਾਂ ਨੂੰ ਰੋਕਣ ਲਈ ਬਣਾਏ ਗਏ ਅਸਥਾਈ ਢਾਂਚੇ ਨੂੰ ਹਟਾਉਣਗੇ। ਫੌਜ ਦੇ ਸੂਤਰਾਂ ਨੇ ਕਿਹਾ ਕਿ ਉਹ ਉਨ੍ਹਾਂ ਥਾਵਾਂ ’ਤੇ ਗਸ਼ਤ ਕਰਨਗੇ ਜਿੱਥੇ ਉਹ ਅਪਰੈਲ 2020 ਤੋਂ ਪਹਿਲਾਂ ਗਸ਼ਤ ਕਰਦੇ ਸਨ। ਇਸ ਤੋਂ ਇਲਾਵਾ ਦੋਵੇਂ ਦੇਸ਼ ਪੈਟਰੋਲਿੰਗ ਲਈ ਵੀ ਫੌਜੀਆਂ ਦੀ ਗਿਣਤੀ ਸੀਮਤ ਕਰਨਗੇ।
Advertisement
Advertisement