For the best experience, open
https://m.punjabitribuneonline.com
on your mobile browser.
Advertisement

ਭਾਰਤ ਅਤੇ ਭੂਟਾਨ ਵੱਲੋਂ ਸਬੰਧ ਹੋਰ ਮਜ਼ਬੂੁਤ ਕਰਨ ਦਾ ਅਹਿਦ

07:52 AM Mar 17, 2024 IST
ਭਾਰਤ ਅਤੇ ਭੂਟਾਨ ਵੱਲੋਂ ਸਬੰਧ ਹੋਰ ਮਜ਼ਬੂੁਤ ਕਰਨ ਦਾ ਅਹਿਦ
Advertisement

ਨਵੀਂ ਦਿੱਲੀ, 16 ਮਾਰਚ
ਭਾਰਤ ਅਤੇ ਭੂਟਾਨ ਨੇ ਆਪਣੇ ‘ਬੇਮਿਸਾਲ’ ਸਬੰਧਾਂ ਨੂੰ ਹੋਰ ਮਜ਼ਬੂੁਤ ਕਰਨ ਦਾ ਅਹਿਦ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਭੂਟਾਨੀ ਹਮਰੁਤਬਾ ਸ਼ੇਰਿੰਗ ਟੋਬਗੇ ਨੂੰ ਦੱਸਿਆ ਕਿ ਭਾਰਤ ਉੱਚ ਆਮਦਨ ਵਾਲਾ ਦੇਸ਼ ਬਣਨ ਦੀਆਂ ਕੋਸ਼ਿਸ਼ਾਂ ਤਹਿਤ ਭੂਟਾਨ ਨਾਲ ਭਾਈਵਾਲੀ ਕਰਨ ਲਈ ਵਚਨਬੱਧ ਹੈ। ਮੋਦੀ ਅਤੇ ਟੋਬਗੇ ਵਿਚਾਲੇ ਗੱਲਬਾਤ ਦੇ ਦੋ ਦਿਨਾਂ ਮਗਰੋਂ ਅੱਜ ਜਾਰੀ ਸਾਂਝੇ ਬਿਆਨ ’ਚ ਕਿਹਾ ਗਿਆ ਕਿ ਦੋਵੇਂ ਪ੍ਰਧਾਨ ਮੰਤਰੀਆਂ ਨੇ ਸੂਰਜੀ ਊਰਜਾ, ਪੌਣ ਊਰਜਾ ਅਤੇ ਗਰੀਨ ਹਾਈਡਰੋਜਨ ਸਣੇ ਪਣ-ਬਿਜਲੀ ਖੇਤਰ ਤੋਂ ਪਰ੍ਹੇ ਭਾਰਤ-ਭੂਟਾਨ ਦੀ ਮੌਜੂਦਾ ਉੂਰਜਾ ਭਾਈਵਾਲੀ ਦੇ ਵਿਸਤਾਰ ਲਈ ਸਹਿਮਤੀ ਪ੍ਰਗਟਾਈ ਹੈ। ਇਸ ਵਿੱਚ ਕਿਹਾ ਗਿਆ ਕਿ ਭੂਟਾਨ ਲਈ ਭਾਰਤ ਦੀ ਵਿਕਾਸ ਸਹਾਇਤਾ ਬੁਨਿਆਦੀ ਢਾਂਚੇ ਦੇ ਵਿਕਾਸ, ਸਭ ਤੋਂ ਵਿਆਪਕ ਰੂਪ ਵਿੱਚ ਸੰਪਰਕ ਉਸਾਰੀ ’ਤੇ ਕੇਂਦਰਿਤ ਹੋਵੇਗੀ, ਜਿਸ ਵਿੱਚ ਸੜਕ, ਰੇਲ ਅਤੇ ਡਿਜੀਟਲ ਕੁਨੈਕਟੀਵਿਟੀ ਸ਼ਾਮਲ ਹਨ। ਬਿਆਨ ਮੁਤਾਬਕ ਗੱਲਬਾਤ ਦੌਰਾਨ ਮੋਦੀ ਨੇ ਗੈਲੇਫੂ ਮਾਂਈਡਫੁਲਨੈੱਸ ਸਿਟੀ ਬਾਰੇ ਭੂਟਾਨੀ ਰਾਜੇ ਦੇ ਨਜ਼ਰੀਏ ਨੂੰ ਸਲਾਹਿਆ, ਕਿਉਂਕਿ ਇਸ ਨਾਲ ਭੂਟਾਨ ਅਤੇ ਖਿੱਤੇ ਵਿੱਚ ਸਥਾਈ ਤੌਰ ’ਤੇ ਖੁਸ਼ਹਾਲੀ ਆਵੇਗੀ ਤੇ ਨਾਲ ਹੀ ਭਾਰਤ-ਭੂਟਾਨ ਆਰਥਿਕ ਅਤੇ ਨਿਵੇਸ਼ ਸਬੰਧ ਹੋਰ ਮਜ਼ਬੂਤ ਹੋਣਗੇ। ਇਸ ਵਿੱਚ ਗਿਆ ਕਿ ਸ਼ੇਰਿੰਗ ਟੋਬਗੇ ਨੇ ਭੂਟਾਨ ਦੀ 12ਵੀਂ ਪੰਜ ਸਾਲਾ ਯੋਜਨਾ ਲਈ 5000 ਕਰੋੜ ਰੁਪਏ ਦੀ ਮਦਦ ਲਈ ਭਾਰਤ ਦਾ ਧੰਨਵਾਦ ਕੀਤਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×