ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਆਪਣੇ ਖ਼ਿਲਾਫ਼ ਲੜਨ ਵਾਲਿਆਂ ਦੀ ਵੀ ਕਰਦੈ ਮਦਦ: ਭਾਗਵਤ

07:05 AM Oct 18, 2024 IST
ਸੂਰਤ ’ਚ ਜੈਨ ਤੇਰਾਪੰਥ ਸਮਾਜ ਦੇ ਪ੍ਰੋਗਰਾਮ ’ਚ ਹਿੱਸਾ ਲੈਂਦੇ ਹੋਏ ਆਰਐੱਸਐੱਸ ਮੁਖੀ ਮੋਹਨ ਭਾਗਵਤ। -ਫੋਟੋ: ਪੀਟੀਆਈ

ਸੂਰਤ, 17 ਅਕਤੂਬਰ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਅੱਜ ਇੱਥੇ ਕਿਹਾ ਕਿ ਸਾਡੇ ਪੁਰਖਿਆਂ ਵੱਲੋਂ ਨਿਰਧਾਰਿਤ ਕੀਤੇ ਗਏ ਸਿਧਾਂਤਾਂ ਕਾਰਨ ਭਾਰਤ ਉਨ੍ਹਾਂ ਦੇਸ਼ਾਂ ਦੀ ਵੀ ਮਦਦ ਕਰਦਾ ਹੈ, ਜਿਨ੍ਹਾਂ ਨੇ ਕਦੇ ਉਸ ਖ਼ਿਲਾਫ਼ ਜੰਗ ਲੜੀ ਸੀ। ਭਾਗਵਤ ਇੱਥੇ ਜੈਨ ਭਾਈਚਾਰੇ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਹਨ, ਜਿਸ ਵਿੱਚ ਜੈਨ ਧਰਮ ਗੁਰੂ ਆਚਰਿਆ ਮਹਾਸ਼ਰਮਣ ਵੀ ਮੌਜੂਦ ਸੀ। ਆਰਐੱਸਐੱਸ ਮੁਖੀ ਨੇ ਕਿਹਾ, ‘‘ਆਪਣੇ ਪੁਰਖਿਆਂ ਵੱਲੋਂ ਸਥਾਪਤ ਕੀਤੇ ਗਏ ਸਿਧਾਂਤਾਂ ਨੂੰ ਕਾਇਮ ਰੱਖਣ ਦੀ ਆਪਣੀ ਵਚਨਬੱਧਤਾ ਕਾਰਨ, ਭਾਰਤ ਉਨ੍ਹਾਂ ਦੇਸ਼ਾਂ ਨੂੰ ਵੀ ਆਪਣਾ ਸਮਰਥਨ ਦਿੰਦਾ ਹੈ, ਜਿਨ੍ਹਾਂ ਨੇ ਪਹਿਲਾਂ ਸਾਡੇ ਖ਼ਿਲਾਫ਼ ਜੰੰਗ ਛੇੜੀ ਸੀ। ਅਸੀਂ ਪਹਿਲਾਂ ਹਮਲਾ ਸ਼ੁਰੂ ਨਹੀਂ ਕਰਦੇ ਅਤੇ ਨਾ ਹੀ ਅਸੀਂ ਆਪਣੇ ’ਤੇ ਕੋਈ ਹਮਲਾ ਬਰਦਾਸ਼ਤ ਕਰਦੇ ਹਾਂ।’’ ਉਨ੍ਹਾਂ ਕਿਹਾ, ‘‘ਜਦੋਂ ਕਾਰਗਿਲ ਯੁੱਧ ਦੌਰਾਨ ਪਾਕਿਸਤਾਨ ਨੇ ਸਾਡੇ ’ਤੇ ਹਮਲਾ ਕੀਤਾ ਸੀ ਤਾਂ ਭਾਰਤ ਕੋਲ ਬਦਲ ਮੌਜੂਦ ਸੀ ਕਿ ਜੇ ਅਸੀਂ ਚਾਹੁੰਦੇ ਤਾਂ ਆਪਣੇ ਗੁਆਂਢੀ ’ਤੇ ਜਵਾਬੀ ਕਾਰਵਾਈ ਕਰ ਸਕਦੇ ਸੀ ਪਰ ਸਾਡੀ ਫ਼ੌਜ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਸੀ ਉਹ ਸਰਹੱਦ ਪਾਰ ਨਾ ਕਰਨ। ਸੈਨਾ ਨੇ ਸਿਰਫ਼ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਨਿਰਦੇਸ਼ ਦਿੱਤਾ ਗਿਆ, ਜੋ ਸਾਡੀ ਸਰਹੱਦ ਦੇ ਅੰਦਰ ਸੀ।’’ -ਪੀਟੀਆਈ

Advertisement

Advertisement