For the best experience, open
https://m.punjabitribuneonline.com
on your mobile browser.
Advertisement

ਚੋਣ ਅਮਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹੈ ‘ਇੰਡੀਆ’ ਗੱਠਜੋੜ: ਭਾਜਪਾ

07:08 AM Jun 03, 2024 IST
ਚੋਣ ਅਮਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹੈ ‘ਇੰਡੀਆ’ ਗੱਠਜੋੜ  ਭਾਜਪਾ
ਨਿਰਮਲਾ ਸੀਤਾਰਾਮਨ ਦੀ ਅਗਵਾਈ ਹੇਠ ਭਾਜਪਾ ਦਾ ਵਫ਼ਦ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਆਉਂਦੇ ਹੋਇਆ। -ਫੋਟੋ: ਮਾਨਸ ਰੰਜਨ ਭੂਈ
Advertisement

ਨਵੀਂ ਦਿੱਲੀ, 2 ਜੂਨ
ਭਾਜਪਾ ਨੇ ਅੱਜ ਦਾਅਵਾ ਕੀਤਾ ਕਿ ਕਾਂਗਰਸ ਤੇ ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਹੋਰ ਪਾਰਟੀਆਂ ਤੇ ਕਈ ਸਿਵਲ ਸੁਸਾਇਟੀ ਸਮੂਹ ਭਾਰਤ ਦੇ ਚੋਣ ਅਮਲ ਦੀ ਅਖੰਡਤਾ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪਾਰਟੀ ਨੇ ਚੋੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ 4 ਜੂਨ ਨੂੰ ਵੋਟਾਂ ਦੀ ਗਿਣਤੀ ਮੌਕੇ ‘ਹਿੰਸਾ ਤੇ ਗੜਬੜੀ’ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਲੋੜੀਂਦੇ ਉਪਰਾਲੇ ਯਕੀਨੀ ਬਣਾਏ। ਕੇਂਦਰੀ ਮੰਤਰੀਆਂ ਨਿਰਮਲਾ ਸੀਤਾਰਾਮਨ ਤੇ ਪਿਊਸ਼ ਗੋਇਲ ਦੀ ਸ਼ਮੂਲੀਅਤ ਵਾਲੇ ਭਾਜਪਾ ਵਫ਼ਦ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਚੋਣ ਅਮਲ ਨੂੰ ਕਮਜ਼ੋਰ ਕਰਨ ਦੀਆਂ ‘ਵਿਵਸਥਤ ਕੋਸ਼ਿਸ਼ਾਂ’ ਦਾ ਨੋਟਿਸ ਲੈ ਕੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕਰੇ। ਵਫ਼ਦ ਨੇ ਚੋਣ ਕਮਿਸ਼ਨ ਨੂੰ ਇਸ ਸਬੰਧ ਵਿਚ ਯਾਦਪੱਤਰ ਵੀ ਦਿੱਤਾ।
ਗੋਇਲ ਨੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਬੈਠਕ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੇ ‘ਬਹੁਤ ਮਜ਼ਬੂਤ’ ਚੋਣ ਅਮਲ ਖਿਲਾਫ਼ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇਸ਼ ਦੀਆਂ ਜਮਹੂਰੀ ਸੰਸਥਾਵਾਂ ’ਤੇ ਸਿੱਧਾ ਹਮਲਾ ਹਨ ਅਤੇ ਅਮਨ ਕਾਨੂੰਨ ਦੀ ਸਥਿਤੀ ਤੇ ਚੋਣ ਪ੍ਰਬੰਧ ਵਿਚ ਭਰੋਸੇ ਲਈ ਵੱਡਾ ਜੋਖ਼ਮ ਖੜ੍ਹੇ ਕਰ ਸਕਦੀਆਂ ਹਨ। ਕੇਂਦਰੀ ਮੰਤਰੀ ਨੇ ਕਿਹਾ, ‘‘ਕਾਂਗਰਸ ਤੇ ਇੰਡੀਆ ਗੱਠਜੋੜ ਵਿਚ ਸ਼ਾਮਲ ਉਸ ਦੇ ਹੋਰਨਾਂ ਭਾਈਵਾਲਾਂ, ਤੇ ਕੁਝ ਪ੍ਰੇਰਿਤ ਸਿਵਲ ਸੁਸਾਇਟੀ ਸਮੂਹ ਤੇ ਐੱਨਜੀਓਜ਼, ਜੋ ਭਾਰਤ ਦੇ ਚੋਣ ਅਮਲ ਦੀ ਅਖੰਡਤਾ ਨੂੰ ਕਮਜ਼ੋਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ, ਦੀ ਰੌਸ਼ਨੀ ਵਿਚ ਸਾਨੂੰ ਅੱਜ ਚੋਣ ਕਮਿਸ਼ਨ ਨੂੰ ਮਿਲਣਾ ਪਿਆ ਹੈ।’’ ਭਾਜਪਾ ਵਫ਼ਦ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਦੀ ਗਿਣਤੀ ਦੌਰਾਨ ‘ਹਿੰਸਾ ਜਾਂ ਗੜਬੜੀ ਦੀ ਕਿਸੇ ਵੀ ਕੋਸ਼ਿਸ਼’ ਨੂੰ ਰੋਕਣ ਲਈ ਨਿਗਰਾਨੀ ਦੇ ਨਾਲ ਸਖ਼ਤ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ। ਗੋਇਲ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਭਾਰਤ ਦੇ ਲੋਕਾਂ ਨੇ 2014 ਤੇ 2019 ਵਿਚ ਜਿਹੜਾ ਫ਼ਤਵਾ ਦਿੱਤਾ ਸੀ, 4 ਜੂਨ ਨੂੰ ਮੁੜ ਉਹੀ ਨਤੀਜਾ ਆ ਸਕਦਾ ਹੈ। ਵਿਰੋਧੀ ਧਿਰਾਂ ਤੇ ਕੁਝ ਗੈਰ-ਸਰਕਾਰੀ ਜਥੇਬੰਦੀਆਂ ਸ਼ਾਇਦ ਇਸ ਕਰਕੇ ਬੇਚੈਨ ਹਨ।’’ ਗੋਇਲ ਨੇ ਕਿਹਾ ਕਿ ਭਾਜਪਾ ਵਫ਼ਦ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਏ ਕਿ ਵੋਟਾਂ ਦੀ ਗਿਣਤੀ ਦੇ ਅਮਲ ਵਿਚ ਸ਼ਾਮਲ ਹਰੇਕ ਵਿਅਕਤੀ ਇਸ ਅਮਲ ਦੀ ਹਰੇਕ ‘ਬਰੀਕ ਤੋਂ ਬਰੀਕ ਤਫ਼ਸੀਲ’ ਤੋਂ ਜਾਣੂ ਹੋਵੇ ਤੇ ਗਿਣਤੀ ਨਾਲ ਜੁੜੇ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਯਕੀਨੀ ਬਣਾਏ। ਵਫ਼ਦ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਚੋਣ ਅਮਲ ਦੀ ਅਖੰਡਤਾ ਨੂੰ ਪੱਕਿਆਂ ਕਰਨ ਲਈ ਜਨਤਕ ਬਿਆਨ ਜਾਰੀ ਕਰੇ ਤੇ ਜਮਹੂਰੀ ਅਮਲ ਵਿਚ ਵਿਘਨ ਪਾਉਣ ਦੀ ਕਿਸੇ ਵੀ ਕੋਸ਼ਿਸ਼ ਖਿਲਾਫ਼ ਚੇਤਾਵਨੀ ਦੇਵੇ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement