ਦੇਸ਼ ’ਚ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਥੋਕ ਮਹਿੰਗਾਈ ਦਰ ’ਚ ਵਾਧਾ
12:52 PM May 14, 2024 IST
ਨਵੀਂ ਦਿੱਲੀ, 14 ਮਈ
ਈਂਧਣ ਅਤੇ ਬਿਜਲੀ ਦੇ ਨਾਲ-ਨਾਲ ਖਾਣ-ਪੀਣ ਦੀਆਂ ਵਸਤਾਂ ਖਾਸਕਰ ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਥੋਕ ਮਹਿੰਗਾਈ ਲਗਾਤਾਰ ਦੂਜੇ ਮਹੀਨੇ ਵਧ ਕੇ ਅਪਰੈਲ ਵਿਚ 1.26 ਫੀਸਦੀ ਹੋ ਗਈ। ਅੱਜ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਅਪਰੈਲ 2023 ਵਿੱਚ 0.79 ਫੀਸਦੀ ਅਤੇ ਮਾਰਚ 2024 ਵਿੱਚ 0.53 ਫੀਸਦੀ ਸੀ।
Advertisement
Advertisement