ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੀਂਹ ਮਗਰੋਂ ਸਬਜ਼ੀ ਦੀਆਂ ਕੀਮਤਾਂ ਵਿੱਚ ਵਾਧਾ

08:52 AM Sep 05, 2024 IST

ਪੱਤਰ ਪ੍ਰੇਰਕ
ਲਹਿਰਾਗਾਗਾ, 4 ਸਤੰਬਰ
ਮੀਂਹ ਮਗਰੋਂ ਸਬਜ਼ੀ ਦੀਆਂ ਕੀਮਤਾਂ ਕਾਫ਼ੀ ਵਧ ਗਈਆਂ ਹਨ। ਜਾਣਕਾਰੀ ਅਨੁਸਾਰ ਲਹਿਰਾਗਾਗਾ ’ਚ ਪਿਛਲੇ ਹਫ਼ਤੇ 20 ਤੋਂ 25 ਰੁਪਏ ਕਿੱਲੋ ਵਿਕਣ ਵਾਲਾ ਪਿਆਜ਼ ਇਸ ਵੇਲੇ 50 ਤੋਂ 60 ਰੁਪਏ ਕਿੱਲੋ ਤੱਕ ਵਿਕਣ ਲੱਗਾ ਹੈ। ਥੋਕ ਸਬਜ਼ੀ ਵਪਾਰੀਆਂ ਨੇ ਦੱਸਿਆ ਕਿ ਅੱਜ ਇਥੋਂ ਦੀ ਸਬਜ਼ੀ ਮੰਡੀ ’ਚ ਪਿਆਜ਼ ਦਾ ਭਾਅ 4500 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਇਸ ’ਤੇ ਆੜ੍ਹਤ ਅਤੇ ਮਜ਼ਦੂਰੀ ਮਗਰੋਂ ਰਿਟੇਲਰ ਪਿਆਜ਼ 50-55 ਰੁਪਏ ਕਿੱਲੋ ਵੇਚ ਰਹੇ ਹਨ। ਪਿਆਜ਼ ਦੀਆਂ ਵਧੀਆਂ ਕੀਮਤਾਂ ਨੂੰ ਦੇਖਦੇ ਹੋਏ ਕੁਝ ਕਿਸਾਨ ਪਿਆਜ਼ ਦੀ ਪਨੀਰੀ ਖਰੀਦ ਕੇ ਬੀਜਣ ਲੱਗੇ ਹਨ। ਇਹੀ ਹਾਲ ਟਮਾਟਰ ਦਾ ਹੈ ਜਿਹੜਾ 30 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 50 ਰੁਪਏ ਪ੍ਰਤੀ ਕਿਲੋ ਰਿਟੇਲ ’ਚ ਵਿਕ ਰਿਹਾ ਹੈ। ਇਸੇ ਤਰ੍ਹਾਂ ਹਰੇ ਮਟਰ 150 ਰੁਪਏ, ਗੋਭੀ 85-100 ਰੁਪਏ, ਖੀਰਾ 40- 50 ਰੁਪਏ, ਹਰੀ ਮਿਰਚ 80, ਆਲੂ 30-35, ਕੱਦੂ 80 ਤੋਂ ਘਟ ਕੇ 30 ਰੁਪਏ ’ਤੇ ਪਹੁੰਚ ਗਿਆ ਹੈ। ਕਰੇਲਾ, ਭਿੰਡੀ ਤੇ ਅਰਬੀ ਆਦਿ 100 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਸਬਜ਼ੀ ਵਿਕਰੇਤਾ ਇੰਦੂ ਅਰੋੜਾ ਦਾ ਕਹਿਣਾ ਕਿ ਇਲਾਕੇ ਵਿੱਚ ਸਬਜ਼ੀ ਦੀ ਕਾਸ਼ਤ ਘੱਟ ਹੋਣ ਕਰ ਕੇ ਬਹੁਤੀ ਸਬਜ਼ੀ ਸੁਨਾਮ, ਪਾਤੜਾਂ, ਮਾਲੇਰਕੋਟਲਾ ਤੋਂ ਆਉਂਦੀ ਹੈ ਤੇ ਇਸ ਸਬਜ਼ੀ ’ਤੇ ਦੋਹਰੀ ਮਾਰਕੀਟ ਫੀਸ ਲੱਗਣ ਕਰ ਕੇ ਸਿੱਧੇ ਦਸ ਫੀਸਦੀ ਰੇਟ ਵਧ ਹੀ ਜਾਂਦੇ ਹਨ ਜਿਸ ਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ।

Advertisement

Advertisement