For the best experience, open
https://m.punjabitribuneonline.com
on your mobile browser.
Advertisement

ਘੱਗਰ ਵਿੱਚ ਪਾਣੀ ਆਉਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ’ਚ ਵਾਧਾ

06:49 AM Jul 04, 2024 IST
ਘੱਗਰ ਵਿੱਚ ਪਾਣੀ ਆਉਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ’ਚ ਵਾਧਾ
ਜਾਨ ਜੋਖਮ ਵਿੱਚ ਪਾ ਕੇ ਘੱਗਰ ਵਿੱਚੋਂ ਲੰਘਦੇ ਹੋਏ ਲੋਕ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 3 ਜੁਲਾਈ
ਸ਼ੰਭੂ ਬਾਰਡਰ ’ਤੇ ਲੱਗੇ ਕਿਸਾਨਾਂ ਦੇ ਧਰਨੇ ਕਾਰਨ ਬੰਦ ਪਏ ਰਾਹ ਕਾਰਨ ਲੋਕ ਔਖੇ ਹਨ। ਪਹਾੜਾਂ ਵਿੱਚ ਮੀਂਹ ਪੈਣ ਕਾਰਨ ਘੱਗਰ ਵਿਚ ਆਏ ਮਾਮੂਲੀ ਪਾਣੀ ਦਾ ਕਹਿਰ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਸ਼ੰਭੂ ਇਲਾਕੇ ਦੇ 25-30 ਪਿੰਡਾਂ ਨੂੰ ਹੁਣ ਮੁਸ਼ਕਲਾਂ ਨਾਲ ਅੰਬਾਲਾ ਵਿੱਚ ਰੋਜ਼-ਮਰ੍ਹਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਾਣਾ ਪੈ ਰਿਹਾ ਹੈ।
ਇੱਥੇ ਅੰਬਾਲੇ ਤੋਂ ਘੱਗਰ ਵਿੱਚੋਂ ਆਰਜ਼ੀ ਪੁਲ਼ ਬਣਾ ਕੇ ਆ ਰਹੇ ਲੋਕਾਂ ਨਾਲ ਗੱਲ ਕਰਨ ’ਤੇ ਉਨ੍ਹਾਂ ਦਾ ਦਰਦ ਛਲਕ ਪਿਆ। ਸੰਜਰਪੁਰ ਅਤੇ ਗਧੇਪੁਰ ਪਿੰਡ ਦੇ ਲੋਕਾਂ ਨੇ ਕਿਹਾ ਕਿ ਸ਼ੰਭੂ ਬਾਰਡਰ ’ਤੇ ਕਿਸਾਨਾਂ ਵੱਲੋਂ ਲਗਾਏ ਧਰਨੇ ਕਾਰਨ ਉਹ ਰਾਹ ਕਿਸਾਨਾਂ ਤੇ ਹਰਿਆਣਾ ਸਰਕਾਰ ਨੇ ਬੰਦ ਕਰ ਰੱਖਿਆ ਹੈ ਜਿਸ ਕਰਕੇ ਇੱਥੇ ਦੇ ਵਾਸੀਆਂ ਵੱਲੋਂ ਆਰਜ਼ੀ ਤੌਰ ’ਤੇ ਘੱਗਰ ’ਤੇ ਪੁਲ ਬਣਾ ਲਏ ਸਨ ਪਰ ਹੁਣ ਪਹਾੜਾਂ ’ਤੇ ਮੀਂਹ ਕਰਕੇ ਘੱਗਰ ਵਿਚ ਪਾਣੀ ਆ ਗਿਆ ਹੈ ਤੇ ਆਰਜ਼ੀ ਬਣਾਏ ਪੁਲਾਂ ਨੂੰ ਪਾਣੀ ਹੜ੍ਹਾਂ ਕੇ ਲੈ ਗਿਆ ਹੈ।
ਮਨਦੀਪ ਸਿੰਘ ਬੱਲੋਪੁਰ ਪੁਆਧੀ ਨੇ ਕਿਹਾ ਕਿ ਬਾਰਸ਼ ਆਉਣ ਕਾਰਨ ਹੁਣ ਘੱਗਰ ਵਿਚ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ, ਹੁਣ ਇੱਥੇ ਦੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇੱਥੇ ਅੱਜ ਦੋ ਪਰਿਵਾਰ ਮੋਟਰਸਾਈਕਲਾਂ ਰਾਹੀਂ ਆਰਜ਼ੀ ਰਾਹ ਤੋਂ ਲੰਘ ਰਹੇ ਸਨ, ਜਿਨ੍ਹਾਂ ਦੇ ਮੋਟਰਸਾਈਕਲ ਵੀ ਦਰਿਆ ਪਾਰ ਕਰਦੇ ਸਮੇਂ ਪਾਣੀ ਵਿਚ ਡਿੱਗ ਪਏ। ਇਸ ਕਰਕੇ ਸ਼ੰਭੂ ’ਤੇ ਲੱਗੀਆਂ ਰੋਕਾਂ ਨੂੰ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਮਿਲ ਕੇ ਹਟਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਕਿਸਾਨ ਆਗੂ ਜਸਬੀਰ ਸਿੰਘ ਸਿੱਧੂਪੁਰ ਨੇ ਕਿਹਾ ਕਿ ਉਨ੍ਹਾਂ ਨੇ ਰਸਤਾ ਬੰਦ ਨਹੀਂ ਕੀਤਾ ਰਾਹ ਤਾਂ ਹਰਿਆਣਾ ਸਰਕਾਰ ਨੇ ਬੰਦ ਕੀਤਾ ਹੋਇਆ ਹੈ, ਜੇਕਰ ਹਰਿਆਣਾ ਸਰਕਾਰ ਰਸਤਾ ਖੋਲ੍ਹ ਦੇਵੇ ਤਾਂ ਉਹ ਇੱਥੋਂ ਦਿੱਲੀ ਵੱਲ ਚਾਲੇ ਪਾ ਦੇਣਗੇ।

Advertisement

Advertisement
Author Image

Advertisement
Advertisement
×