For the best experience, open
https://m.punjabitribuneonline.com
on your mobile browser.
Advertisement

ਉਪ ਰਾਜਪਾਲ ਵੱਲੋਂ ਦੋ ਰੋਜ਼ਾ ਫੁੱਲ ਮੇਲੇ ਦਾ ਉਦਘਾਟਨ

08:58 AM Mar 10, 2024 IST
ਉਪ ਰਾਜਪਾਲ ਵੱਲੋਂ ਦੋ ਰੋਜ਼ਾ ਫੁੱਲ ਮੇਲੇ ਦਾ ਉਦਘਾਟਨ
ਸੈਂਟਰਲ ਪਾਰਕ ਵਿੱਚ ਫੁੱਲਾਂ ਦੇ ਮੇਲੇ ਦੌਰਾਨ ਕੀਤੀ ਗਈ ਸਜਾਵਟ ਦੇਖਦੇ ਹੋਏ ਸੈਲਾਨੀ। -ਫੋਟੋ: ਏਐੱਨਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਾਰਚ
ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਅੱਜ ਇਥੇ ਨਵੀਂ ਦਿੱਲੀ ਮਿਉਂਸਿਪਲ ਕੌਂਸਲ (ਐੱਨਡੀਐੱਮਸੀ) ਵੱਲੋਂ ਕਨਾਟ ਪਲੇਸ ਸਥਿਤ ਸੈਂਟਰਲ ਪਾਰਕ ਵਿੱਚ ਆਰੰਭੇ ਗਏ ਦੋ ਰੋਜ਼ਾ ਫੁੱਲਾਂ ਦੇ ਫੈਸਟੀਵਲ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਰਾਜਪਾਲ ਸਕਸੈਨਾ ਨੇ ਕਿਹਾ ਕਿ ਮਿਉਂਸਿਪਲ ਕੌਂਸਲ ਕੌਮੀ ਰਾਜਧਾਨੀ ਨੂੰ ‘ਫੁੱਲਾਂ ਤੇ ਖੁਸ਼ੀ ਦੇ ਸ਼ਹਿਰ’ ਵਿੱਚ ਬਦਲ ਰਹੀ ਹੈ।
ਉਨ੍ਹਾਂ ਐੱਨਡੀਐੱਮਸੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਕੌਂਸਲ ਵੱਲੋਂ ਫੁੱਲਾਂ ਦੇ ਵੱਖ-ਵੱਖ ਸਮਾਗਮ ਕਰਵਾਏ ਗਏ ਹਨ, ਜਿਨ੍ਹਾਂ ਵਿੱਚ ਟਿਊਲਿਪ ਫੈਸਟੀਵਲ, ਰੋਜ਼ ਫੈਸਟੀਵਲ, ਫਲਾਵਰ ਫੈਸਟੀਵਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਫੈਸਟੀਵਲਾਂ ਵਿੱਚ ਨਾ ਸਿਰਫ ਦਿੱਲੀ ਸਗੋਂ ਆਲੇ-ਦੁਆਲੇ ਦੇ ਖੇਤਰਾਂ ਦੇ ਲੋਕ ਵੀ ਸ਼ਾਮਲ ਹੋਏ ਹਨ। ਸ੍ਰੀ ਸਕਸੈਨਾ ਨੇ ਕਿਹਾ ਕਿ ਇਨ੍ਹਾਂ ਫੈਸਟੀਵਲਾਂ ਸਦਕਾ ਹੁਣ ਦਿੱਲੀ ਤੋਂ ਬਾਹਰਲੇ ਸੈਲਾਨੀ ਵੱਡੀ ਗਿਣਤੀ ਵਿੱਚ ਇਨ੍ਹਾਂ ਥਾਵਾਂ ’ਤੇ ਦਿਖਾਈ ਦਿੰਦੇ ਹਨ। ਸ੍ਰੀ ਸਕਸੈਨਾ ਨੇ ਐੱਨਡੀਐੱਮਸੀ ਵੱਲੋਂ ਪਿਛਲੇ ਸਾਲ ਪੇਸ਼ ਕੀਤੇ ਗਏ ਸ਼ਹਿਰ ਵਿੱਚ ਟਿਊਲਿਪ ਸੁੰਦਰਤਾ ਸੱਭਿਆਚਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਾਲ ਪੂਰੇ ਦਿੱਲੀ ਵਿੱਚ ਲਗਪਗ ਪੰਜ ਲੱਖ ਟਿਊਲਿਪ ਖਿੜ ਰਹੇ ਹਨ। ਉਨ੍ਹਾਂ ਕਿਹਾ, ‘ਅੱਜ ਤੱਕ ਅਸੀਂ ਟਿਊਲਿਪਸ ਦਰਾਮਦ ਕਰ ਰਹੇ ਹਾਂ, ਪਰ ਐੱਨਡੀਐੱਮਸੀ ਨੇ ਹਾਈਬ੍ਰਿਡ ਟਿਊਲਿਪਸ ਦੀ ਕਾਸ਼ਤ ਕਰਨ ਲਈ ਇੱਕ ਗ੍ਰੀਨਹਾਊਸ ਸਥਾਪਤ ਕੀਤਾ ਹੈ। ਭਵਿੱਖ ਵਿੱਚ ਅਸੀਂ ਸਵੈ-ਨਿਰਭਰ ਹੋਵਾਂਗੇ ਅਤੇ ਟਿਊਲਿਪਸ ਦੀ ਦਰਾਮਦ ਨੂੰ ਰੋਕ ਸਕਾਂਦੇ ਹਾਂ।’
ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਸ਼ਹਿਰ ਦੇ ਸੁੰਦਰੀਕਰਨ ਦੇ ਖੇਤਰ ਵਿੱਚ ਐੱਨਡੀਐੱਮਸੀ, ਐੱਮਸੀਡੀ ਅਤੇ ਡੀਡੀਏ ਵਿੱਚ ਫੂੱਲਾਂ ਦੇ ਸ਼ੋਅ ਦਾ ਮੁਕਾਬਲਾ ਕਰਵਾਇਆ ਜਾਵੇ। ਐੱਨਡੀਐੱਮਸੀ ਦੇ ਚੇਅਰਮੈਨ ਅਮਿਤ ਯਾਦਵ ਨੇ ਕਿਹਾ ਕਿ ਬਸੰਤ ਰੁੱਤ ਦੇ ਜਸ਼ਨਾਂ ਦੀ ਲੜੀ ਤਹਿਤ ਇਸ ਸਾਲ ਫੁੱਲਾਂ ਦਾ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਫੁੱਲਾਂ ਦੇ ਫੈਸਟੀਵਲ ਨੂੰ ਫੁੱਲਾਂ ਦੀ ਪ੍ਰਦਰਸ਼ਨੀ ਤੇ ਸਜਾਵਟ ਲਈ 18 ਵੱਖ-ਵੱਖ ਭਾਗਾਂ ਵਿੱਚ ਵੰਡਿਆ ਗਿਆ ਹੈ। ਫਲਾਵਰ ਫੈਸਟੀਵਲ ਲਈ ਸਾਰਿਆਂ ਲਈ ਖੁੱਲ੍ਹਾ ਹੈ ਅਤੇ ਦਾਖ਼ਲਾ ਮੁਫ਼ਤ ਹੋਵੇਗਾ। ਇਸ ਦੌਰਾਨ ਮੁੱਖ ਖਿੱਚ ਦਾ ਕੇਂਦਰ ਵੱਖ-ਵੱਖ ਮੌਸਮਾਂ ਦੇ ਫੁੱਲ ਹਨ।

Advertisement

Advertisement
Author Image

sukhwinder singh

View all posts

Advertisement
Advertisement
×