ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਰਾਇਣਗੜ੍ਹ ਵਿੱਚ ਸ਼ਹੀਦ ਮਦਨ ਲਾਲ ਢੀਂਗਰਾ ਚੌਕ ਦਾ ਉਦਘਾਟਨ

09:02 AM Aug 18, 2024 IST
ਨਰਾਇਣਗੜ੍ਹ ਵਿੱਚ ਸ਼ਹੀਦ ਮਦਨ ਲਾਲ ਢੀਂਗਰਾ ਚੌਕ ਦਾ ਉਦਘਾਟਨ ਕਰਦੇ ਹੋਏ ਸੀਨੀਅਰ ਸਿਟੀਜ਼ਨ ਤੇ ਹੋਰ।

ਫਰਿੰਦਰਪਾਲ ਗੁਲਿਆਣੀ
ਨਰਾਇਣਗੜ੍ਹ, 17 ਅਗਸਤ
ਸ਼ਹੀਦ ਮਦਨ ਲਾਲ ਢੀਂਗਰਾ ਦੇ ਸ਼ਹੀਦੀ ਦਿਹਾੜੇ ’ਤੇ ਨਾਰਾਇਣਗੜ੍ਹ ਦੇ ਜਨਰਲ ਹਸਪਤਾਲ ਦੇ ਮੁੱਖ ਗੇਟ ਦੇ ਸਾਹਮਣੇ ਸ਼ਹੀਦ ਮਦਨ ਲਾਲ ਢੀਂਗਰਾ ਦੇ ਨਾਂ ’ਤੇ ਚੌਕ ਦਾ ਉਦਘਾਟਨ ਕੀਤਾ ਗਿਆ। ਇਸ ਚੌਕ ਦੇ ਉਦਘਾਟਨ ਮੌਕੇ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਭੀਮਸੈਨ ਗੇਰਾ, ਓਮ ਪ੍ਰਕਾਸ਼ ਚਾਨਣਾ, ਤੀਰਥ ਸ਼ਾਹ, ਅਮਰਨਾਥ ਢੀਂਗਰਾ, ਜਗਜੀਵਨ ਡਾਂਗ, ਸੁਰਜੀਤ ਢੀਂਗਰਾ, ਸੁਭਾਸ਼ ਢੀਂਗਰਾ, ਕ੍ਰਿਸ਼ਨ ਢੀਂਗਰਾ, ਭੀਸ਼ਨ ਬੁੱਧੀਰਾਜਾ, ਮਨੋਹਰ ਲਾਲ ਚਾਨਣਾ ਤੇ ਕ੍ਰਿਸ਼ਨ ਲਾਲ ਸਾਂਝੇ ਤੌਰ ’ਤੇ ਕੀਤਾ। ਇਸ ਦੌਰਾਨ ਸੀਨੀਅਰ ਸਿਟੀਜ਼ਨਾਂ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੇ ਜੀਵਨ ’ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਢੀਂਗਰਾ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਬੇਮਿਸਾਲ ਇਨਕਲਾਬੀ ਸਨ। ਮਦਨ ਲਾਲ ਢੀਂਗਰਾ ਦੇ ਪਰਿਵਾਰ ਵਿਚ ਭਾਵੇਂ ਦੇਸ਼ ਭਗਤੀ ਦੀ ਅਜਿਹੀ ਕੋਈ ਪਰੰਪਰਾ ਨਹੀਂ ਸੀ, ਪਰ ਉਹ ਖੁਦ ਦੇਸ਼ ਭਗਤੀ ਦੇ ਰੰਗਾਂ ਵਿਚ ਰੰਗਿਆ ਹੋਇਆ ਸੀ। ਸਾਰਿਆਂ ਨੇ ਮਦਨ ਲਾਲ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਜ਼ਿਕਰਯੋਗ ਹੈ ਕਿ ਪੰਜਾਬੀ ਭਾਈਚਾਰੇ ਵੱਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਪੰਜਾਬੀ ਭਾਈਚਾਰੇ ਦੇ ਨਾਂ ’ਤੇ ਚੌਕ ਬਣਾਇਆ ਜਾਵੇ, ਜਿਸ ’ਤੇ ਨਗਰ ਪਾਲਿਕਾ ਨਰਾਇਣਗੜ੍ਹ ਨਗਰ ਕੌਂਸਲਰ ਸਿੱਪੀ ਗੇਰਾ, ਕੌਂਸਲਰ ਜਸ਼ਨ ਢੀਂਗਰਾ ਵੱਲੋਂ ਇਹ ਮੰਗ ਰੱਖੀ ਗਈ ਸੀ ਅਤੇ ਸਾਬਕਾ ਕੌਂਸਲਰ ਭੀਮਸੈਨ ਗੇਰਾ ਵਲੋਂ ਇਸ ਦਾ ਪ੍ਰਸਤਾਵ ਵੀ ਮਈ 2023 ਵਿੱਚ ਪਾਸ ਕੀਤਾ ਗਿਆ ਸੀ। ਇਸ ਮੌਕੇ ਪੰਜਾਬੀ ਭਾਈਚਾਰੇ ਨੇ ਨਗਰ ਕੌਂਸਲ ਪ੍ਰਧਾਨ, ਉਪ ਪ੍ਰਧਾਨ, ਸਮੂਹ ਕੌਂਸਲਰਾਂ ਅਤੇ ਨਗਰ ਕੌਂਸਲ ਦੇ ਸਕੱਤਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਨਗਰ ਕੌਂਸਲ ਦੀ ਡਿਪਟੀ ਚੇਅਰਪਰਸਨ ਆਇਨਾ ਗੁਪਤਾ, ਸਾਬਕਾ ਚੇਅਰਮੈਨ ਅਮਿਤ ਵਾਲੀਆ, ਸਤੀਸ਼ ਢੀਂਗਰਾ, ਰਵੀ ਢੀਂਗਰਾ, ਜਤਿੰਦਰ ਢੀਂਗਰਾ, ਮਦਨ ਚਾਨਣਾ, ਟੀਟੂ ਸਹਿਗਲ, ਰਾਜੂ ਮੱਕੜ, ਕੁਲਦੀਪ ਸਿੰਘ, ਵਿਜੇ ਡੰਗ, ਅਜੀਤ ਛਾਬੜਾ, ਉਮੇਸ਼ ਅਦਲਖਾ, ਕੌਂਸਲਰ ਨਵੀਨ ਨਾਮਦੇਵ, ਕੌਂਸਲਰ ਰਾਜੇਸ਼ ਤੇ ਪਰਵੀਨ ਧੀਮਾਨ ਆਦਿ ਹਾਜ਼ਰ ਸਨ।

Advertisement

Advertisement