For the best experience, open
https://m.punjabitribuneonline.com
on your mobile browser.
Advertisement

ਰਾਜਨਾਥ ਸਿੰਘ ਵੱਲੋਂ ਨਵੇਂ ਤੱਟ ਰੱਖਿਅਕ ਕੇਂਦਰਾਂ ਦਾ ਉਦਘਾਟਨ

07:20 AM Aug 19, 2024 IST
ਰਾਜਨਾਥ ਸਿੰਘ ਵੱਲੋਂ ਨਵੇਂ ਤੱਟ ਰੱਖਿਅਕ ਕੇਂਦਰਾਂ ਦਾ ਉਦਘਾਟਨ
ਡੀਐੱਮਕੇ ਆਗੂ ਐੱਮ. ਕਰੁਣਾਨਿਧੀ ਦੀ ਯਾਦ ’ਚ ਸਿੱਕਾ ਜਾਰੀ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਐੱਮ.ਕੇ. ਸਟਾਲਿਨ। ਫੋਟੋ: ਪੀਟੀਆਈ
Advertisement

ਚੇਨੱਈ, 18 ਅਗਸਤ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਚੇਨੱਈ ਅਤੇ ਪੁੱਡੂਚੇਰੀ ਵਿੱਚ ਇੱਕ ਨਵੇਂ ਬਚਾਅ ਤਾਲਮੇਲ ਕੇਂਦਰ ਅਤੇ ਭਾਰਤੀ ਤੱਟ ਰੱਖਿਅਕ ਕੇਂਦਰ ਦਾ ਉਦਘਾਟਨ ਕੀਤਾ। ਰਾਜਨਾਥ ਸਿੰਘ ਨੇ ਰਿਮੋਟ ਮੋਡ ਜ਼ਰੀਏ ਇੱਥੇ ਤੱਟ ਰੱਖਿਅਕ ਬਲ ਦੇ ਨਵੇਂ ਸਮੁੰਦਰੀ ਬਚਾਅ ਤਾਲਮੇਲ ਕੇਂਦਰ (ਐੱਮਆਰਸੀਸੀ) ਤੇ ਰਿਜਨਲ ਮਰੀਨ ਪੋਲਿਊਸ਼ਨ ਰਿਸਪਾਂਸ ਸੈਂਟਰ (ਆਰੈੱਮਪੀਆਰਸੀ) ਅਤੇ ਪੁੱਡੂਚੇਰੀ ਵਿੱਚ ਤੱਟ ਰੱਖਿਅਕ ਏਅਰ ਐਨਕਲੇਵ ਦਾ ਉਦਘਾਟਨ ਕੀਤਾ। ਰੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਕਿ ਚੇਨੱਈ ਦੇ ਨੇਪੀਅਰ ਬ੍ਰਿਜ ਨੇੜੇ 26.10 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਨਵਾਂ ਤੱਟ ਰੱਖਿਅਕ ਐੱਮਆਰਸੀਸੀ ਸਮੁੰਦਰ ਵਿੱਚ ਸੰਕਟ ’ਚ ਫਸੇ ਮਲਾਹਾਂ ਅਤੇ ਮਛੇਰਿਆਂ ਦੇ ਬਚਾਅ ਲਈ ਬਿਹਤਰ ਤਾਲਮੇਲ ਦੀ ਸਹੂਲਤ ਮੁਹੱਈਆ ਕਰਵਾਏਗਾ। ਬਿਆਨ ਵਿੱਚ ਕਿਹਾ ਗਿਆ ਕਿ ਚੇਨੱਈ ਬੰਦਰਗਾਹ ਕੰਪਲੈਕਸ ’ਚ ਆਰਐੱਮਪੀਆਰਸੀ, ਭਾਰਤੀ ਮਹਾਸਾਗਰ ਖੇਤਰ (ਆਈਓਆਰ) ਵਿੱਚ ਤੱਟੀ ਰਾਜਾਂ ਨਾਲ ਲੱਗਦੇ ਪਾਣੀ ਵਿੱਚ ਸਮੁੰਦਰੀ ਪ੍ਰਦੂਸ਼ਣ, ਖਾਸ ਤੌਰ ’ਤੇ ਤੇਲ ਤੇ ਰਸਾਇਣਕ ਪ੍ਰਦੂਸ਼ਣ ਖ਼ਿਲਾਫ਼ ਪ੍ਰਕਿਰਿਆ ਦੇ ਤਾਲਮੇਲ ਲਈ ਇਹ ਆਪਣੀ ਤਰ੍ਹਾਂ ਦਾ ਪਹਿਲਾ ਕੇਂਦਰ ਹੈ। -ਪੀਟੀਆਈ

Advertisement

ਕਰੁਣਾਨਿਧੀ ਦੇ ਸਨਮਾਨ ’ਚ 100 ਰੁਪਏ ਦਾ ਸਿੱਕਾ ਜਾਰੀ

ਚੇਨੱਈ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਮਰਹੂਮ ਡੀਐੱਮਕੇ ਨੇਤਾ ਐੱਮ. ਕਰੁਣਾਨਿਧੀ ਦੀ ਜਨਮ ਸ਼ਤਾਬਦੀ ਦੇ ਸਬੰਧ ’ਚ 100 ਰੁਪਏ ਦਾ ਸਿੱਕਾ ਜਾਰੀ ਕੀਤਾ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਨੂੰ ਭਾਰਤੀ ਸਿਆਸਤ ਦਾ ‘ਪ੍ਰਭਾਵਸ਼ਾਲੀ’ ਆਗੂ ਕਰਾਰ ਦਿੰਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ, ‘‘ਕਰੁਣਾਨਿਧੀ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਨੇਤਾ ਸਨ। ਤਾਮਿਲਨਾਡੂ ਦੀਆਂ ਹੱਦਾਂ ਤੋਂ ਬਾਹਰ ਵੀ ਉਨ੍ਹਾਂ ਦਾ ਪ੍ਰਭਾਵ ਸੀ।’’ ਇਸ ਮੌਕੇ ਕਰੁਣਾਨਿਧੀ ਦੇ ਬੇਟੇ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਵੀ ਮੌਜੂਦ ਸਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement