ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਤਿਸ਼ੀ ਵੱਲੋਂ ਮੈਂਗੋ ਫੈਸਟੀਵਲ ਦਾ ਉਦਘਾਟਨ

07:10 AM Jul 08, 2023 IST
ਦਿੱਲੀ ਹਾਟ ਵਿੱਚ ‘ਮੈਂਗੋ ਫੈਸਟੀਵਲ’ ਦਾ ਉਦਘਾਟਨ ਕਰਦੇ ਹੋਏ ਸੈਰ-ਸਪਾਟਾ ਮੰਤਰੀ ਆਤਿਸ਼ੀ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੁਲਾਈ
ਦਿੱਲੀ ਦੀ ਸੈਰ-ਸਪਾਟਾ ਮੰਤਰੀ ਆਤਿਸ਼ੀ ਨੇ ਅੱਜ ਇੱਥੇ 32ਵੇਂ ਮੈਂਗੋ ਫੈਸਟੀਵਲ ਦਾ ਉਦਘਾਟਨ ਕੀਤਾ। ਇਸ ਫੈਸਟੀਵਲ ਦੌਰਾਨ ਲੋਕ ਦੇਸ਼ ਭਰ ਤੋਂ ਅੰਬਾਂ ਦੀਆਂ ਵੱਖ-ਵੱਖ ਕਿਸਮਾਂ ਦੀ ਖੋਜ ਕਰ ਸਕਦੇ ਹਨ ਤੇ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਅੰਬਾਂ ਨਾਲ ਸਬੰਧਤ ਮੁਕਾਬਲਿਆਂ ਦਾ ਆਨੰਦ ਮਾਣ ਸਕਦੇ ਹਨ।
ਇਸ ਮੌਕੇ ਆਤਿਸ਼ੀ ਨੇ ਕਿਹਾ ਕਿ ਸੈਰ-ਸਪਾਟਾ ਵਿਭਾਗ ਵੱਲੋਂ ਲਾਇਆ ਗਿਆ ‘ਮੈਂਗੋ ਫੈਸਟੀਵਲ’ ਸ਼ਹਿਰ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ, ਆਮ ਲੋਕਾਂ ਨੂੰ ਅੰਬਾਂ ਦੀਆਂ ਵੱਖ-ਵੱਖ ਕਿਸਮਾਂ ਤੋਂ ਜਾਣੂ ਕਰਵਾਉਣ ਲਈ ਇੱਕ ਨਿਵੇਕਲੀ ਪਹਿਲ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਅਮੀਰ ਕਲਾ, ਸੱਭਿਆਚਾਰ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਨਿਯਮਿਤ ਤੌਰ ’ਤੇ ਅਜਿਹੇ ਸਮਾਗਮ ਕਰਵਾਉਂਦੀ ਹੈ।
ਆਤਿਸ਼ੀ ਨੇ ਕਿਹਾ, ‘‘ਅੰਬ ਹਰ ਕਿਸੇ ਦਾ ਮਨਪਸੰਦ ਫਲ ਹੈ। ਇਹ ਅੰਬ ਖਾਣ ਦੇ ਮੁਕਾਬਲੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਦੇ ਹਨ। ਅਸੀਂ ਆਪਣੇ ਬਚਪਨ ਵਿੱਚ ਅੰਬਾਂ ਦੇ ਬਾਗ ਦੇਖੇ ਹਨ ਪਰ ਦਿੱਲੀ ਵਰਗੇ ਮਹਾਨਗਰਾਂ ਵਿੱਚ ਵੱਡੇ ਹੋਏ ਬੱਚੇ ਸ਼ਾਇਦ ਇਨ੍ਹਾਂ ਤਜਰਬਿਆਂ ਤੋਂ ਖੁੰਝ ਗਏ ਜਾਣ। ਹਾਲਾਂਕਿ ਦਿੱਲੀ ਸਰਕਾਰ ਦੀ ਇਹ ਵਿਲੱਖਣ ਪਹਿਲਕਦਮੀ ਉਨ੍ਹਾਂ ਨੂੰ ਅੰਬਾਂ ਦੇ ਬਾਗਾਂ ਤੋਂ ਪਲੇਟਾਂ ਤੱਕ ਦੇ ਸਫ਼ਰ ਦਾ ਅਨੁਭਵ ਕਰਨ ਅਤੇ ਫਲਾਂ ਦੇ ਰਾਜਿਆਂ ਬਾਰੇ ਹੋਰ ਜਾਣਨ ਦਾ ਮੌਕਾ ਪ੍ਰਦਾਨ ਕਰੇਗੀ।’’
ਉਨ੍ਹਾਂ ਦਿੱਲੀ ਦੇ ਸਾਰੇ ਲੋਕਾਂ ਨੂੰ ਇਸ ਫੈਸਟੀਵਲ ਵਿੱਚ ਆਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਦੇ ਸੈਰ-ਸਪਾਟਾ ਵਿਭਾਗ ਵੱਲੋਂ 7 ਤੋਂ 9 ਜੁਲਾਈ ਤੱਕ ਦਿੱਲੀ ਹਾਟ, ਜਨਕਪੁਰੀ ਵਿੱਚ ਮੈਂਗੋ ਫੈਸਟੀਵਲ ਲਾਇਆ ਗਿਆ ਹੈ। ਇਨ੍ਹਾਂ ਤਿੰਨ ਦਿਨਾਂ ਦੌਰਾਨ ਲੋਕ ਦੁਪਹਿਰ 12 ਵਜੇ ਤੋਂ ਰਾਤ 10 ਵਜੇ ਤੱਕ ਵੱਖ-ਵੱਖ ਕਿਸਮਾਂ ਦੇ ਅੰਬਾਂ ਦੇ ਨਾਲ-ਨਾਲ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਲੈ ਸਕਦੇ ਹਨ। ਇਸ ਦੌਰਾਨ ਅੰਬਾਂ ਦੀਆਂ ਦੁਰਲੱਭ ਕਿਸਮਾਂ ਜਿਵੇਂ ਕਿ ਲੰਗੜਾ, ਚੌਸਾ, ਫਾਜ਼ਰੀ, ਰਤੌਲ, ਰਾਮਕੇਲਾ, ਹੁਸੈਨਾਰਾ, ਕੇਸਰ, ਮਲਿਕਾ, ਆਮਰਪਾਲੀ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।

Advertisement

ਕਾਂਵੜੀਆਂ ਲਈ ਦੋ ਸੌ ਕੈਂਪ ਲਾ ਰਹੀ ਹੈ ਦਿੱਲੀ ਸਰਕਾਰ: ਆਤਿਸ਼ੀ

ਨਵੀਂ ਦਿੱਲੀ: ਕਾਂਵੜੀਆਂ ਦੀ ਸੇਵਾ ਲਈ ਕੇਜਰੀਵਾਲ ਸਰਕਾਰ ਜ਼ੋਰ-ਸ਼ੋਰ ਨਾਲ ਤਿਆਰੀ ਕਰ ਰਹੀ ਹੈ। ਇਸ ਤਹਿਤ ਮਾਲ ਮੰਤਰੀ ਆਤਿਸ਼ੀ ਨੇ ਅੱਜ ਕਸ਼ਮੀਰੀ ਗੇਟ ਸਥਿਤ ਕਾਂਵੜੀ ਕੈਂਪ ਦਾ ਦੌਰਾ ਕਰ ਕੇ ਤਿਆਰੀਆਂ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਸਰਕਾਰ ਦਿੱਲੀ ਵਿੱਚ 200 ਕਾਂਵੜੀ ਕੈਂਪ ਲਗਾ ਰਹੀ ਹੈ, ਜੋ ਪਿਛਲੇ ਸਾਲ ਨਾਲੋਂ 2 ਦਰਜਨ ਵੱਧ ਹੈ। ਪੂਰਬੀ ਦਿੱਲੀ, ਉੱਤਰ ਪੂਰਬੀ ਦਿੱਲੀ ਅਤੇ ਸ਼ਾਹਦਰਾ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ 85 ਕੈਂਪ ਸਥਾਪਤ ਕੀਤੇ ਗਏ ਹਨ। ਇਹ ਤਿੰਨ ਜ਼ਿਲ੍ਹੇ ਕਾਂਵੜੀਆਂ ਦੇ ਪ੍ਰਵੇਸ਼ ਦੁਆਰ ਹਨ। ਆਤਿਸ਼ੀ ਨੇ ਸ਼ੁੱਕਰਵਾਰ ਨੂੰ ਕਸ਼ਮੀਰੀ ਗੇਟ ਸਥਿਤ ਮਹਾਰਾਜਾ ਅਗਰਸੇਨ ਪਾਰਕ ਦੇ ਕੈਂਪ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਡੇਰੇ ਵਿੱਚ ਕਾਂਵੜੀਆਂ ਦੀ ਸਹੂਲਤ ਲਈ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸ਼ਿਵ ਭਗਤਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਾਉਣ ਦੇ ਪਵਿੱਤਰ ਮਹੀਨੇ ਵਿੱਚ ਸ਼ਿਵ ਭਗਤਾਂ ਦੀ ਸੇਵਾ ਕਰਨੀ ਪੁੰਨ ਅਤੇ ਆਸਥਾ ਦਾ ਕੰਮ ਹੈ। ਸਰਕਾਰ ਦੇ ਸਭ ਤੋਂ ਵੱਡੇ ਕੈਂਪਾਂ ਵਿੱਚੋਂ ਇੱਕ ਇੱਕ ਵਿੱਚ ਲਗਭਗ 10,000 ਕਾਂਵੜੀਆਂ ਦੇ ਠਹਿਰਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਆਤਿਸ਼ੀ ਨੇ ਕਿਹਾ ਕਿ ਪਿਛਲੇ 8 ਸਾਲਾਂ ਤੋਂ ਸਾਵਣ ਦੇ ਪਵਿੱਤਰ ਮਹੀਨੇ ’ਚ ਕੇਜਰੀਵਾਲ ਸਰਕਾਰ ਕਾਂਵੜੀਆਂ ਦੀਆਂ ਸਹੂਲਤਾਂ ਲਈ ਕੈਂਪ ਲਗਾਉਂਦੀ ਹੈ। ਇਸ ਸਾਲ ਵੀ ਦਿੱਲੀ ਭਰ ਵਿੱਚ 200 ਕੈਂਪ ਲਗਾਏ ਜਾ ਰਹੇ ਹਨ ਜਿੱਥੇ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ। ਇਸ ਵਿੱਚ ਵਾਟਰਪਰੂਫ ਟੈਂਟ, ਰਹਿਣ-ਸਹਿਣ ਦਾ ਪ੍ਰਬੰਧ, ਸਾਫ਼ ਪਾਣੀ, ਪਖਾਨੇ ਸਮੇਤ ਹੋਰ ਪ੍ਰਬੰਧ ਕੀਤੇ ਗਏ ਹਨ। ਕਾਂਵੜੀਆਂ ਕੈਂਪ ਵਿੱਚ ਡਾਕਟਰੀ ਸਹੂਲਤਾਂ ਮੌਜੂਦ ਹਨ, ਡਾਕਟਰ-ਨਰਸਾਂ ਮੌਜੂਦ ਹਨ ਤੇ ਸਹੂਲਤਾਂ ਲਈ ਸਥਾਨਕ ਡਿਸਪੈਂਸਰੀਆਂ ਨੂੰ ਕੈਂਪਾਂ ਨਾਲ ਜੋੜਿਆ ਗਿਆ ਹੈ। ਕਿਸੇ ਵੀ ਐਮਰਜੈਂਸੀ ਲਈ ਐਂਬੂਲੈਂਸ ਸ਼ਾਮਲ ਕੀਤੀ ਗਈ ਹੈ।

Advertisement
Advertisement
Tags :
ਉਦਘਾਟਨਆਤਿਸ਼ੀਫੈਸਟੀਵਲਮੈਂਗੋਵੱਲੋਂ
Advertisement