ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੱਡੇ ਖੇਤੀ ਸੰਦਾਂ ਦੇ ਸ਼ੋਅਰੂਮ ਦਾ ਉਦਘਾਟਨ

07:00 AM Nov 12, 2024 IST
ਕਿਸਾਨਾਂ ਨੂੰ ਚਾਬੀਆਂ ਸੌਂਪਦੇ ਹੋਏ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਬੰਧਕ।-ਫੋਟੋ: ਜਾਗੋਵਾਲ

ਪੱਤਰ ਪ੍ਰੇਰਕ
ਕਾਹਨੂੰਵਾਨ, 11 ਨਵੰਬਰ
ਭੈਣੀ ਮੀਆਂ ਖਾਂ ਵਿੱਚ ਸ਼ਕਤੀਮਾਨ ਕੰਪਨੀ ਦੇ ਸ਼ੋਅਰੂਮ ਦਾ ਉਦਘਾਟਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤਾ ਗਿਆ। ਗੰਨਾ ਸਲਾਹਕਾਰ ਗੁਰਇਕਬਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਸ੍ਰੀ ਬਾਜਵਾ ਨੇ ਸ਼ੋਅਰੂਮ ਵਿੱਚ ਪ੍ਰਦਰਸ਼ਿਤ 30 ਕਿਸਮ ਦੇ ਸੰਦਾਂ ਬਾਰੇ ਕੰਪਨੀ ਮਾਹਿਰਾਂ ਕੋਲੋਂ ਜਾਣਕਾਰੀ ਲਈ। ਇਸ ਦੌਰਾਨ ਸ੍ਰੀ ਬਾਜਵਾ ਤੇ ਕੰਪਨੀ ਅਧਿਕਾਰੀਆਂ ਨੇ ਸੰਦ ਖ਼ਰੀਦਣ ਵਾਲੇ ਚਾਰ ਕਿਸਾਨਾਂ ਜਗਜੀਤ ਸਿੰਘ ਡਾਲੇ ਚੱਕ, ਲਖਵਿੰਦਰ ਸਿੰਘ ਸ੍ਰੀਹਰਗੋਬਿੰਦਪੁਰ, ਭੁਪਿੰਦਰ ਸਿੰਘ ਪਿੰਡ ਘੋਗਰਾ ਅਤੇ ਕੁਲਵੰਤ ਸਿੰਘ ਮੁਕੇਰੀਆਂ ਨੂੰ ਗੰਨਾ ਹਾਰਵੈਸਟਰ ਦੀਆਂ ਚਾਬੀਆਂ ਸੌਂਪਣ ਦੀ ਰਸਮ ਅਦਾ ਕੀਤੀ। ਇਸ ਤੋਂ ਬਾਅਦ ਵੱਡੇ ਪੰਡਾਲ ਵਿੱਚ ਗੰਨਾ ਸੈਮੀਨਾਰ ਵੀ ਲਾਇਆ ਗਿਆ, ਜਿਸ ਵਿੱਚ ਪੀਏਯੂ ਦੇ ਮਾਹਿਰਾਂ ਡਾ. ਜਗਦੀਸ਼ ਸਿੰਘ, ਡਾ. ਨਰਿੰਦਰ ਸਿੰਘ, ਡਾ. ਹਰਜੋਤ ਸਿੰਘ, ਸਹਾਇਕ ਗੰਨਾ ਵਿਕਾਸ ਅਫ਼ਸਰ ਡਾ. ਗੁਰਜੋਤ ਸਿੰਘ ਤੇ ਡਾ. ਗੁਰਇਕਬਾਲ ਸਿੰਘ ਕਾਹਲੋਂ ਨੇ ਗੰਨੇ ਦੀ ਖੇਤੀ ਦੇ ਮਸ਼ੀਨੀਕਰਨ ਸਬੰਧੀ ਤਕਨੀਕਾਂ ਸਬੰਧੀ ਦੱਸਿਆ। ਸੈਮੀਨਾਰ ਵਿੱਚ ਏ ਬੀ ਸ਼ੂਗਰ ਮਿੱਲ ਦਸੂਹਾ ਦੇ ਪ੍ਰੈਜੀਡੈਂਟ ਬਲਵੰਤ ਸਿੰਘ ਗਰੇਵਾਲ, ਸ਼ੂਗਰ ਮੁਕੇਰੀਆਂ ਦੇ ਜੀਐੱਮ ਸੰਜੇ ਸਿੰਘ ਤੇ ਵਿਨੀਤ ਯਾਦਵ ਕੇਨ ਮੈਨੇਜਰ ਅਤੇ ਜੀਐੱਮ ਕੇਨ ਅਸ਼ੋਕ ਤਿਵਾੜੀ ਨੇ ਹਾਜ਼ਰੀ ਭਰੀ।

Advertisement

Advertisement