ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਿਵੀਜ਼ਨਲ ਕਮਿਸ਼ਨਰ ਵੱਲੋਂ ਕਪਾਲ ਮੋਚਨ ਮੇਲੇ ਦਾ ਉਦਘਾਟਨ

08:45 AM Nov 12, 2024 IST
ਯਮੁਨਾਨਗਰ ਦੇ ਬਿਲਾਸਪੁਰ ਸਥਿਤ ਮੇਲਾ ਕਪਾਲ ਮੋਚਨ ਦਾ ਉਦਘਾਟਨ ਕਰਦੇ ਹੋਏ ਡਿਵੀਜ਼ਨਲ ਕਮਿਸ਼ਨਰ ਗੀਤਾ ਭਾਰਤੀ ਅਤੇ ਹੋਰ।

ਦਵਿੰਦਰ ਸਿੰਘ
ਯਮੁਨਾਨਗਰ, 11 ਨਵੰਬਰ
ਕਪਾਲ ਮੋਚਨ ਮੇਲੇ ਦਾ ਰਸਮੀ ਉਦਘਾਟਨ ਡਿਵੀਜ਼ਨਲ ਕਮਿਸ਼ਨਰ ਸ੍ਰੀਮਤੀ ਗੀਤਾ ਭਾਰਤੀ ਨੇ ਕੀਤਾ। ਇਹ ਮੇਲਾ 15 ਨਵੰਬਰ ਨੂੰ ਕੱਤਕ ਦੀ ਪੁੰਨਿਆ ਤੱਕ ਚੱਲੇਗਾ ਜਿਸ ਵਿੱਚ 10 ਲੱਖ ਦੇ ਕਰੀਬ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਹੈ। ਪ੍ਰਦਰਸ਼ਨੀ ਵਾਲੀ ਥਾਂ ’ਤੇ ਪਹੁੰਚਣ ’ਤੇ ਡਿਵੀਜ਼ਨਲ ਕਮਿਸ਼ਨਰ ਦਾ ਮੁੱਖ ਮੇਲਾ ਪ੍ਰਸ਼ਾਸਕ ਅਤੇ ਡਿਪਟੀ ਕਮਿਸ਼ਨਰ ਯਮੁਨਾਨਗਰ ਕੈਪਟਨ ਮਨੋਜ ਕੁਮਾਰ ਨੇ ਸਵਾਗਤ ਕੀਤਾ। ਡਿਵੀਜ਼ਨਲ ਕਮਿਸ਼ਨਰ ਗੀਤਾ ਭਾਰਤੀ ਨੇ ਪਹਿਲਾਂ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਵੱਲੋਂ ਲਗਾਏ ਗਏ ਸਟਾਲਾਂ ਦਾ ਨਿਰੀਖਣ ਕੀਤਾ। ਮਗਰੋਂ ਉਨ੍ਹਾਂ ਹਵਨ ਯੱਗ ਕਰਕੇ, ਦੀਪ ਜਗਾ ਕੇ ਅਤੇ ਰਿਬਨ ਕੱਟ ਕੇ ਮੇਲੇ ਦੀ ਸ਼ੁਰੂਆਤ ਕੀਤੀ। ਡਿਵੀਜ਼ਨਲ ਕਮਿਸ਼ਨਰ ਨੇ ਮੇਲੇ ਵਿੱਚ ਪਹੁੰਚੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀ ਬੁਰਾਈ ਤੋਂ ਦੂਰ ਰੱਖਣ। ਮੇਲੇ ਦੇ ਮੁੱਖ ਪ੍ਰਬੰਧਕ ਅਤੇ ਡਿਪਟੀ ਕਮਿਸ਼ਨਰ ਕੈਪਟਨ ਮਨੋਜ ਕੁਮਾਰ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਰੈਣ ਬਸੇਰੇ ਦੀ ਸਥਾਪਨਾ ਕੀਤੀ ਗਈ ਹੈ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਪੁਲੀਸ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੇਲੇ ਦੇ ਹਰ ਕੋਨੇ ’ਤੇ ਨਜ਼ਰ ਰੱਖੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਮੇਲਾ ਖੇਤਰ ਵਿੱਚ ਰਿਣ ਮੋਚਨ ਸਰੋਵਰ ਵਿੱਚ ਸੂਚਨਾ ਪ੍ਰਸਾਰਣ ਕੇਂਦਰ ਅਤੇ ਗੁੰਮਸ਼ੁਦਾ ਖੋਜ ਕੇਂਦਰ ਬਣਾਇਆ ਗਿਆ ਹੈ। ਇਸ ਮੌਕੇ ਐਸਪੀ ਰਾਜੀਵ ਦੇਸਵਾਲ, ਵਧੀਕ ਡਿਪਟੀ ਕਮਿਸ਼ਨਰ ਆਯੂਸ਼ ਸਿਨਹਾ, ਐਸਡੀਐਮ ਬਿਲਾਸਪੁਰ ਅਤੇ ਮੇਲਾ ਪ੍ਰਬੰਧਕ ਜਸਪਾਲ ਸਿੰਘ ਗਿੱਲ, ਐਸਡੀਐਮ ਰਾਦੌਰ ਜੈ ਪ੍ਰਕਾਸ਼, ਐਸਡੀਐਮ ਛਛਰੌਲੀ ਰੋਹਿਤ ਕੁਮਾਰ, ਸਿਟੀ ਮੈਜਿਸਟ੍ਰੇਟ ਪਿਯੂਸ਼ ਗੁਪਤਾ ਹਾਜ਼ਰ ਸਨ।

Advertisement

Advertisement