ਅਸਾਮ ’ਚ ਭਾਰਤ-ਭੂਟਾਨ ਸਰਹੱਦ ’ਤੇ ਇਮੀਗਰੇਸ਼ਨ ਚੈੱਕ ਪੋਸਟ ਦਾ ਉਦਘਾਟਨ
07:12 AM Nov 08, 2024 IST
Advertisement
ਨਵੀਂ ਦਿੱਲੀ: ਅਸਾਮ ’ਚ ਭਾਰਤ-ਭੂਟਾਨ ਸਰਹੱਦ ’ਤੇ ਤੀਜੇ ਦੇਸ਼ ਦੇ ਨਾਗਰਿਕਾਂ ਦੇ ਦਾਖਲੇ ਤੇ ਨਿਕਾਸੀ ਲਈ ਇੱਕ ਇਮੀਗਰੇਸ਼ਨ ਚੈੱਕ ਪੋਸਟ ਦਾ ਉਦਘਾਟਨ ਅੱਜ ਭੂਟਾਨ ਦੇ ਪ੍ਰਧਾਨ ਮੰਤਰੀ ਲਿਓਨਚੇਨ ਦਾਸ਼ੋ ਸ਼ੇਰਿੰਗ ਤੋਬਗੇ ਦੀ ਹਾਜ਼ਰੀ ’ਚ ਕੀਤਾ ਗਿਆ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਤੋਬਗੇ ਨੇ ਦੱਰਾਂਗਾ ’ਚ ਇਮੀਗਰੇਸ਼ਨ ਚੈੱਕ ਪੋਸਟ ਸ਼ੁਰੂ ਹੋਣ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਪੂਰਬੀ ਭੂਟਾਨ ’ਚ ਸੈਰ-ਸਪਾਟਾ ਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਇਸ ਲਈ ਸਹਿਯੋਗ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। -ਪੀਟੀਆਈ
Advertisement
Advertisement
Advertisement